Overblog All blogs Top blogs Literature, Comics & Poetry
Edit post Follow this blog Administration + Create my blog
MENU
Advertising
Harwinder kaur tetriya

ਪਰਾਂ ਵਾਲਾ ਗਧਾ

May 24 2021 , Written by Harwinder kaur

ਪੰਖੂ ਰੋਜ਼ ਦੀ ਤਰ੍ਹਾਂ ਅੱਜ ਫਿਰ ਆਪਣੇ ਗੱਧੇ ਨੂੰ ਲੈਕੇ ਨਦੀ ਕਿਨਾਰੇ ਨਹਾਉਣ ਚੱਲਾ ਜਾਂਦਾ ਹੈ । ਪੰਖੂ ਦੀ ਨਜ਼ਰ ਕੁੱਝ ਚਿੜੀਆਂ ਤੇ ਪੈਂਦੀ ਹੈ । ਚਿੜੀਆਂ ਨਦੀ ਦੇ ਦੂਜੇ ਕੰਡੇ ਪਾਣੀ ਪੀ ਰਹੀਆਂ ਸਨ । ਪੰਖੂ ਗਧੇ ਨੂੰ ਕਹਿੰਦਾ ਹੈ ਕਿ " ਤੂੰ ਬਹੁਤ ਅੈਸ਼- ਪ੍ਰਸਤ ਆਂ । ਚਿੜੀਆਂ ਕੀਨੀਆ ਛੋਟੀਆਂ ਹਨ ਪਰ ਫਿਰ ਵੀ ਉਹ ਨਦੀ ਕਿਨਾਰੇ ਆ ਕੇ ਆਪ ਪਾਣੀ ਪੀਂਦੀਆਂ ਹਨ ਪਰ ਤੈਨੂੰ  ਰੋਜ਼ ਮੈਂ ਪਾਣੀ ਪਿਆਉਂਦਾ ਹਾਂ । ਜੇ ਮੈਂ ਨਾ ਹੁੰਦਾ ਤਾਂ ਤੈਨੂੰ ਪਾਣੀ ਕੌਣ ਪਿਆਉਂਦਾ ?" ਤੂੰ ਬਹੁਤ ਮਾੜੇ ਕਰਮ ਕੀਤੇ ਨੇ ਜੇ ਤੂੰ ਚੰਗੇ ਕਰਮ ਕੀਤੇ ਹੁੰਦੇ ਤਾਂ ਤੇਰੇ ਕੋਲ ਵੀ ਖੰਭ ਹੁੰਦੇ ਤੇ ਤੂੰ ਵੀ ਨਦੀ ਕਿਨਾਰੇ ਤੋਂ ਪਾਣੀ ਪੀਂਦਾ ।" ਪੰਖੂ ਗਧੇ ਨੂੰ ਲੈ ਕੇ ਤੁਰ ਪੈਂਦਾ ਹੈ । ਕੁੱਝ ਦੂਰ ਜਾ ਕੇ ਪੰਖੂ ਨੂੰ ਮੰਦਰ ਦੀ ਘੰਟੀ ਦੀ ਆਵਾਜ਼ ਸੁਣਾਈ ਦਿੰਦੀ ਹੈ । ਪੰਖੂ ਨੂੰ ਯਾਦ ਆਉਂਦਾ ਹੈ ਕਿ ਇਸ ਰਸਤੇ ਤੇ ਕੋਈ ਮੰਦਰ ਨਹੀਂ ਸੀ । ਇਹ ਮੰਦਰ  ਨਵਾਂ ਬਣਿਆ ਹੈ ।ਪੰਖੂ ਸੋਚਦਾ ਹੈ ਕਿ ਗਧੇ ਦੇ ਭਾਗ ਖੁੱਲ ਗਏ ਹਨ । ਪੰਖੂ ਗਧੇ ਨੂੰ ਮੰਦਰ ਵੱਲ ਨੂੰ ਲੈ ਜਾਣ ਦੀ ਕੋਸ਼ਿਸ਼ ਕਰਦਾ ਹੈ । ਗਧਾ ਟੱਸ ਤੋਂ ਮੱਸ ਨਹੀਂ ਹੁੰਦਾ । ਪੰਖੂ ਗਧੇ ਵੱਲ ਵੇਖਦਾ ਹੈ । ਗਧਾ ਸੁੱਸਤਾ ਰਿਹਾ ਹੁੰਦਾ ਹੈ । ਪੰਖੂ ਸੋਚਦਾ ਹੈ ਕਿ " ਜੇ ਗਧੇ ਦੇ ਭਾਗ ਇੰਨੇ ਖ਼ਰਾਬ ਹੁੰਦੇ ਤਾਂ ਇਹ ਮੇਰਾ ਗਧਾ ਨਹੀਂ ਹੋਣਾ ਸੀ । ਜ਼ਰੂਰ ਇਹ ਗੱਧਾ ਚੁੱਪ-ਚਾਪ ਮਨ ਹੀ ਮਨ ਰੱਬ ਦੇ ਨਾਮ ਦੀ ਮਾਲਾ ਫੇਰਦਾ ਹੈ । " ਪੰਖੂ ਨੂੰ ਕੁੱਝ ਸਮਝ ਨਹੀਂ ਆਉਂਦੀ ਕਿ ਗਧੇ ਦੇ ਭਾਗ ਖ਼ਰਾਬ ਹਨ ਜਾਂ ਗੱਧਾ ਮਨ ਹੀ ਮਨ ਰੱਬ ਦਾ ਨਾਮ ਲੈਂਦਾ ਹੈ । ਪੰਖੂ ਸੋਚਦਾ-ਸੋਚਦਾ ਗਧੇ ਨੂੰ ਲੈ ਘਰ ਵੱਲ ਨੂੰ ਤੁਰ ਪੈਂਦਾ ਹੈ । ਘਰ ਜਾ ਕੇ ਵੀ ਪੰਖੂ ਨੂੰ ਚੈਨ ਨਹੀਂ ਆਉਂਦਾ ਉਹ ਸੋਚਦਾ ਹੈ ਕਿ "ਸ਼ਾਇਦ ਗੱਧੇ ਦਾ ਮੰਦਰ ਨਾਲ ਕੋਈ ਸੰਬੰਧ ਹੈ । " ਉਹ ਮੰਦਰ ਵੱਲ ਨੂੰ ਤੁਰ ਪੈਂਦਾ ਹੈ । ਮੰਦਰ ਪਹੁੰਚ ਕੇ ਉਹ ਮੰਦਰ ਦੇ ਇੱਧਰ-ਉੱਧਰ ਵੇਖਦਾ ਹੈ ਪਰ ਉਸਨੂੰ ਕੁੱਝ ਵੀ ਇੱਦਾਂ ਦਾ ਨਹੀਂ ਮਿਲਦਾ ਜਿਸ ਦਾ ਸੰਬੰਧ ਗਧੇ ਨਾਲ ਹੋਵੇ । ਪੰਖੂ ਕੁੱਝ ਦੇਰ ਸੋਚਦਾ ਹੈ ਤੇ ਫਿਰ ਮੰਦਰ ਨੂੰ ਮੱਥਾ ਟੇਕ ਦੁਆ ਮੰਗਦਾਂ ਹੈ ਕਿ ਗਧੇ ਦੇ ਮਨ ਚ ਜੋ ਵੀ ਹੈ ਉਸਨੂੰ ਪਤਾ ਚੱਲ ਜਾਵੇ ।  ਪੰਖੂ ਵਾਪਸ ਘਰ ਆ ਜਾਂਦਾ ਹੈ ਤੇ ਖਾਣਾ ਖਾ ਸੌਂ ਜਾਂਦਾ ਹੈ । ਰਾਤ ਨੂੰ ਪੰਖੂ ਦੇ ਸੁਪਨੇ ਵਿੱਚ ਰੱਬ ਆਉਂਦਾ ਹੈ । ਪੰਖੂ ਰੱਬ ਨੂੰ ਪੁੱਛਦਾ ਹੈ ਕਿ ਗੱਧਾ ਕੀ ਸੋਚਦਾ ਹੈ ? ਰੱਬ ਕਹਿੰਦਾ ਹੈ ਕਿ ਗੱਧਾ ਹਰ ਵਕਤ ਇਹੋ ਸੋਚਦਾ ਹੈ ਕਿ " ਕਾਸ਼ ਮੇਰੇ ਕੋਲ ਖੰਭ ਹੁੰਦੇ ਤੇ ਮੈਂ ਨਦੀ ਕਿਨਾਰੇ ਤੋਂ ਪਾਣੀ ਪੀ ਦੂਰ ਕੀਤੇ ਉੱਡ ਜਾਂਦਾ ।"

Advertising
Share this post
Repost0
To be informed of the latest articles, subscribe:
Comment on this post