Overblog
Follow this blog Administration + Create my blog
Harwinder kaur tetriya

ਹਸਰਤ 'ਰੂਹ ਦੀ ਤ੍ਰੇਹ'

February 14 2021 , Written by Harwinder kaur

ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਢਾਬੇ ਤੇ ਬਹੁਤ ਭੀੜ ਸੀ ਤੇ ਅੱਜ ਫਿਰ ਜ਼ਿੰਮੀਦਾਰ ਦਾ ਬੰਦਾ ਚਿੰੰਗਾਰ ਆਪਣੇ   ਹੋਰ ਬੰਦਿਆਂ ਨਾਲ ਢਾਬੇ ਦੇ ਮਾਲਿਕ ਦੇ ਸਿਰ ਤੇ ਆ ਖੜ੍ਹਾ ਹੋਇਆ ।

" ਤੂੰ ! ਬਾਈ ਹੋਰ ਕਿੰਨਾਂ ਵਕਤ਼ ਲੈਣਾ ? ਕਰਜ਼ਾ ਲੈਣ ਲੱਗਿਆ ਇਹ ਗੱਲ ਵੀ ਸੋਚ ਲੈਣੀ ਸੀ ਕਿ ਕਰਜ਼ਾ ਉੱਤਾਰਣਾ ਵੀ ਆ , ਢਾਬਾ ਤਾਂ ਪੂਰਾ ਸ਼ਹਿਰੀ ਹੋਟਲ ਬਣਾ ਲਿਆ ਤੇ ਨਾਲ ਠੇਕਾ ਵੀ "  ਚਿੰਗਾਰ ਨੇ ਸ਼ਰਾਬ ਦੀਆਂ ਬੋਤਲਾਂ ਵੱਲ ਵੇਖਦਿਆਂ ਕਿਹਾ ।
 " ਭੀੜ ਤੇਰੇ ਢਾਬੇ  ਤੇ ਏਦਾਂ ਲੱਗੀ ਰਹਿੰਦੀ ਆ , ਜਿਵੇਂ ਕੋਈ ਮੇਲਾ ਲੱਗਿਆ , ਇਹ ਤਾਂ ਨਹੀਂ ਹੋ ਸਕਦਾ ਕਿ ਤੇਰੇ ਕੋਲ ਪੈਸਾ ਨਾ ਹੋਵੇ ?" 
" ਚੱਲ ! ਅੱਜ ਜਿੰਨੀ ਕਮਾਈ ਹੋਈ ਆ , ਓਹੀ ਕੱਢ ਦੇ ਇੱਧਰ  
ਚਿੰਗਾਰ ਦਾ ਗੁੱਸਾ ਵੇਖ ਉੱਤਮ ਲਾਲ ਦੇ ਹੱਥ - ਪੈਰ ਕੰਬਣ ਲੱਗੇ ਤੇ ਝਰਨੀ ਕੜਾਹੀ ਵਿੱਚ ਰੱਖ ਉਹ ਚੁੱਪ - ਚਾਪ ਅੰਦਰ ਵੱਲ ਨੂੰ ਤੁਰ ਪਿਆ ਤੇ ਅੱਜ ਦੀ ਸਾਰੀ ਕਮਾਈ ਚਿੰਗਾਰ ਦੇ ਹੱਥ ਤੇ ਰੱਖ ਦਿੱਤੀ । 
" ਏਨੇ ਨਾਲ ਕੀ ਹੋਣਾ ਬਾਈ? " 
" ਤੇਰੇ ਵਰਗੇ ਬੰਦਿਆਂ  ਨਾਲ ਸਾਡਾ ਰੋਜ਼ ਦਾ ਵਾਅ , ਭੀੜ ਤੇਰੇ ਢਾਬੇ ਤੇ ਏਦਾਂ , ਕਿ ਪੈਰ ਧੱਰਣ ਨੂੰ ਥਾਂ ਨਹੀਂ ਤੇ ਕਮਾਈ ਆਹ ?   ਪੈਸਿਆਂ ਵੱਲ ਇਸ਼ਾਰਾ ਕਰਦੇ ਹੋਏ ਚਿੰਗਾਰ ਨੇ ਕਿਹਾ ।  
" ਚੱਲੋ ਬਾਈ ! ਆਸਾ - ਪਾਸਾ ਫਰੋਲੋ "  ਚਿੰਗਾਰ ਦੇ ਇੰਨਾ ਕਹਿੰਦੇ ਹੀ ਉਸਦੇ ਬੰਦਿਆਂ ਨੇ ਸਾਰੇ ਸਮਾਨ ਨੂੰ ਕੱਲਾ - ਕੱਲਾ ਕਰ ਦਿੱਤਾ ਪਰ ਹੱਥ ਕੁੱਝ ਵੀ ਨਾ ਲੱਗਾ । 
" ਚੱਲ ! ਦੋ ਦਿਨ ਬਾਅਦ ਦੁਬਾਰਾ ਗੇੜਾ ਮਾਰਦੇ ਆ " 
ਇੰਨਾ ਕਿਹ  ਚਿੰਗਾਰ ਆਪਣੀ ਜ਼ੀਪ ਵੱਲ ਨੂੰ ਤੁਰ ਪਿਆ ਤੇ ਚਿੰਗਾਰ ਦੇ ਆਦਮੀ ਵੀ ਉਸਦੇ ਮੱਗਰੇ ਤੁਰ ਪਏ। 
 
ਉੱਤਮ ਲਾਲ ਜ਼ੀਪ ਨੂੰ ਜਾਂਦਿਆ ਹੋਏ ਤੱਕਦਿਆਂ ਆਪਣੀ ਘਬਰਾਹਟ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਇੱਧਰ - ਉੱਧਰ ਖਿੱਲਰੇ ਸਮਾਨ ਨੂੰ ਵੇਖਦਿਆਂ , ਆਪਣੇ ਚਿਹਰੇ ਤੋਂ ਟੱਪਕਦੇੇ ਪਸੀਨੇ ਨੂੰ ਸਾਫ਼ ਕਰਦਿਆਂ ਥਾਂਹੀ ਬੈੈਠ ਜਾਂਦਾ ਹੈ । .............................................................................. Continue
This is My last Novel available full Novel in India 
Harwinder kaur "Tetriya"
 
 

 

Read more

Published from Overblog

February 14 2021 , Written by Harwinder kaur

 

Read more