Overblog
Follow this blog Administration + Create my blog
Harwinder kaur tetriya

ਕਾਲੀ ਰਾਤ ਦਾ ਚੰਨ

June 29 2019 , Written by Harwinder kaur

 

 

ਨਸੀਬੋ ਦੇ ਘਰ ਕੁੜੀ ਵਾਲੇ ਆਏ ਹੋਏ ਸਨ ਤੇ ਨਸੀਬੋ ਨੇ ਚਾਹ ਤਿਆਰ ਕਰ ਲਈ । ਪਰ ਉੰ ਨਸੀਬੋ ਦੇ ਚਿਹਰੇ ਤੋਂ ਸਾਫ਼ ਦਿਖਾਈ ਦੇ ਰਿਹਾ ਸੀ ਕਿ ਉਸਨੂੰ ਚੰਗਾ ਨਹੀਂ ਲੱਗ ਰਿਹਾ । ਇਸ ਤੋਂ ਪਹਿਲਾਂ ਵੀ ਕਾਲੇ ਲਈ ਕਈ ਰਿਸ਼ਤੇ ਆਏ ਸਨ । ਪਰ ਕਿਤੇ ਵੀ ਗੱਲ ਨਹੀਂ ਸੀ ਬਣੀ । 

     
ਨਸੀਬੋ ਚਾਹ ਲੈ ਕੇ ਕੁੜੀ ਵਾਲਿਆਂ ਕੋਲ ਆ ਖੜੋਤੀ |
"ਮੁੰਡਾ ਕੰਮ ਕੀ ਕਰਦਾ"   ਕੁੜੀ ਦੀ ਮਾਂ ਨੇ ਚਾਹ ਦਾ ਗਿਲਾਸ ਥਾਲੀ ਚੋਂ ਚੁੱਕ ਦੇ ਹੋਏ ਪੁੱਛਿਆ ।
 
" ਕੰਮ ਤਾਂ ਕਦੀ ਅਸੀਂ ਆਪ ਹੀ ਨਹੀਂ ਕਰਨ ਦਿੱਤਾ, ਉੰਞ ਕਦੀ - ਕਦਾਈਂ ਕਰਮੇ ਦੇ ਬਾਪੂ ਨਾਲ ਖੇਤ ਚਲਾ ਜਾਂਦਾ "
 
       ਨਸੀਬੋ ਦੀ ਇਹ ਗੱਲ ਸੁਣ ਕੁੜੀ ਦੀ ਮਾਂ ਦੇ ਚਿਹਰੇ ਦੀ ਮੁਸਕਰਾਹਟ ਫਿੱਕੀ ਪੈ ਗਈ ।
" ਉੰਞ ਰਿਸ਼ਤੇ ਤਾਂ ਸਾਡੇ ਕਾਲੇ ਲਈ ਬਥੇਰੇ ਆਉਂਦੇ ਨੇ ਪਰ ਆਹ! ਆਂਢਣਾ - ਗੁਆਢਣਾ ਹੀ ਭਾਨੀ ਮਾਰ ਦਿੰਦੀਆਂ ਨੇ ਤਾਂਹੀ ਕਰਕੇ ਕਿਤੇ ਗੱਲ ਸਿਰੇ ਨਹੀਂ ਚੱੜੀ ।" ਜਦ ਲੋਕ ਹੀ ਭਾਨੀ ਮਾਰ ਦਿੰਦੇ ਨੇ ਤਾਂ ਕੁਝ ਕੀਤਾ ਵੀ ਨਹੀਂ ਜਾ ਸਕਦਾ ,  ਕਿਸੇ ਦੀ ਧੀ ਦੀ  ਜਿੰਦਗੀ ਖਰਾਬ ਹੋਣ  ਦੇੰਵਾ, ਇਹੋ ਜਿਹੀ ਤਾਂ ਮੈਂ ਆਪ ਵੀ ਨਹੀਂ , ਫੇਰ ਬੰਦੇ ਨੂੰ ਆਵਦੇ ਕਰਮਾਂ ਦਾ ਫਲ ਵੀ ਭੋਗਣਾ ਪੈਂਦਾ ,  ਹੁਣ ਕਿਸੇ ਦੀ ਧੀ ਦੀ ਜਿੰਦਗੀ ਖ਼ਰਾਬ ਕਰ , ਮੈਂ ਨਰਕਾਂ ਨੂੰ ਤਾਂ ਨਹੀਂ ਜਾਣਾ "  ਨਸੀਬੋ ਨੇ ਇਕੋ ਸਾਹ ਚ ਸ਼ੱਕ ਪੈਦਾ ਕਰਨ ਵਾਲੀ ਆੰ 
ਗੱਲਾਂ ਕਿਹ ਦਿੱਆ   ਤੇ ਕੁੜੀ ਦੀ ਮਾਂ ਹੱਕੀ - ਬੱਕੀ ਜਿਹੀ ਰਹਿ ਗਈ । 
 
"ਕੀ?" ਮੁੰਡੇ  'ਚ  '  ਕੋਈ ਐਬ ਆ , ਸ਼ਰਾਬੀ- ਕਰਾਬੀ ਆ ?"    
 
ਕੁੜੀਦੀ ਮਾਂ ਨੇ ਚਾਹ ਦਾ ਗਿਲਾਸ ਮੰਜ਼ੀ ਦੇ ਹੇਠ  ਰੱਖਦੇ ਹੋਏ ਕਿਹਾ । 
       
 " ਨਹੀਂ !" ਉਂਞ ਤਾਂ ਕੋਈ ਐਬ ਨਹੀਂ । ਪਰ ਆਹ ! ਪਿੱਛੇ  ਜੇ  ਦੋ ਕੁ ਸਾਲ ਹੋ ਗਏ , ਕਿਸੀ ਕੁੜੀ ਨਾਲ ਚੱਕਰ ਸੀ ।   ਮੈਂ ਤਾਂ ਕਿਹਾ ਸੀ , " ਕੁੜੀ ਦੇ ਘਰਦਿਆਂ ਨਾਲ ਮਿਲ ਕੇ ਰਿਸ਼ਤੇ ਦੀ ਗੱਲ ਕਰ ਲੈਨੇ ਆਂ ਪਰ  ਏਹਨੇ ਤਾਂ ਕੋਈ ਜਵਾਬ ਨਾ ਦਿੱਤਾ  , ਫੇਰ ਰੱਬ ਜਾਣੇ ਕੁੜੀ ਕਿੱਧਰ ਗਈ , ਕਿਸੇ ਨੂੰ ਕੁਝ ਨਹੀਂ ਪਤਾ ਚੱਲਿਆ । "         ਆਹ ਨਾਲ ਦੇ ਪਿੰਡੋ ਕੁੜੀ  ਵਿਆਹੀ ਹੋਈ ਆ ਆਪਣੀ ਓ ਸਾਹਮਣੇ ਵਾਲੀ ਬੀਹੀ 'ਚ' , ਆਖਰੀ ਘਰ ਆ , ਓਸੇ ਦੀ ਭੈਣ ਆ ।
" ਹੁਣ ਤੀਵੀਂਆਂ ਭਾਨੀ ਮਾਰ ਦਿੰਦੀਆਂ ਨੇ , ਤਾਂ ਰਿਸ਼ਤਾ ਕਿਂਵੇ ਹੋਵੇ  "   ਨਸੀਬੋ ਨੇ ਜਲਦੀ - ਜਲਦੀ ਨਾਲ ਸਾਰੀ ਗੱਲ ਇੰਞ ਕਿਹ ਦਿੱਤੀ ਜਿਵੇਂ ਉਸਨੂੰ ਇਹੀ ਗੱਲ ਕਹਿਣ ਦੀ ਕਾਹਲੀ ਸੀ । 
ਨਸੀਬੋ ਦੀ ਇਹ ਗੱਲ ਸੁਣ ਕੇ ਸਾਰੇ ਹੱਕੇ - ਬੱਕੇ ਰਹਿ ਗਏ । ਪਰ ਹੁਣ ਕਿਸੇ ਚ ਅੱਗੇ ਕੋਈ ਹੋਰ ਸਵਾਲ ਕਰਣ ਦੀ ਹਿੰਮਤ ਨਹੀਂ ਸੀ ।
 
ਸਾਰਿਆਂ ਨੇ ਚਾਹ ਦੇ ਗਿਲਾਸ ਮੰਜ਼ੀ ਹੇਠ ਰੱਖ ਦਿੱਤੇ  ਤੇ ਬਿਨਾਂ ਕੁਝ ਕਹੇ ਹੀ ਤੁਰ ਪਏ । 
 
ਨਸੀਬੋ ਦੀ ਗੁਆਂਢਣ ਚਰਣੋ  ਕਿੰਨੇ ਹੀ ਚਿਰ ਦੀ ਬਿੜਕਾ ਲਈ ਜਾਂਦੀ ਸੀ ਤੇ ਕੁੜੀ ਵਾਲਿਆਂ ਦੇ ਜਾਂਦੇ ਹੀ ਚਰਣੋਂ ਨੇ ਆ ਨਸੀਬੋ ਦਾ ਬੂਹਾ ਖੜਕਾ ਦਿੱਤਾ ਸੀ ।
" ਨਸੀਬੋ ਘਰ ਆਂ ?" ਚਰਣੋਂ ਨੇ ਅੰਦਰ ਆਉਂਦਿਆਂ ਕਿਹਾ । 
 
" ਲੰਗ ਆ ਚਰਣੋਂ ," ਨਸੀਬੋ ਨੇ ਚਾਹ ਦੇ ਗਿਲਾਸ ਕੱਠੇ ਕਰ  ਨਲਕੇ ਕੋਲ ਰੱਖਦਿਆਂ ਕਿਹਾ । 
 
" ਮੈਂ ਸੋਚਿਆ ਕਾਲੇ ਦਾ ਰਿਸ਼ਤਾ ਪੱਕਾ ਹੋ ਗਿਆਂ ਤਾਂ ਵਧਾਈਆਂ  ਹੀ ਦੇ ਆਂਵਾ "  ਚਰਣੋਂ ਨੇ ਕੁਝ ਪੁੱਛਣ ਦੇ ਲਹਿਜੇ  ਚ ਕਿਹਾ । 
 
" ਕਿਥੋਂ ਭੈਣੇ !" ਮੈਂ ਤਾਂ ਬਥੇਰੀ ਕੋਸ਼ਿਸ਼ ਕਰਦੀ ਆਂ ਕਿ ਕਿਤੇ ਗੱਲ ਬਣ ਜਾਵੇ , ਪਰ ਕੁੜੀ ਵਾਲਿਆਂ ਨੂੰ ਪਹਿਲਾਂ ਹੀ ਕੋਈ ਕਿਹ ਦਿੰਦਾ ਕਿ 'ਮੁੰਡੇ ਦਾ ਰੰਗ ਬਾਲਾ ਕਾਲਾ ,   ਕੁੜੀ ਵਾਲੇ ਆ ਜਾਂਦੇ ਆ ਤੇ ਚਾਹ - ਪਾਣੀ ਪੀ ਕੇ ਮੁੜ ਜਾਂਦੇ ਆ ।  ਮੈਂ ਤਾਂ ਬਥੇਰੀਆਂ ਕੋਸ਼ਿਸ਼ਾ ਕਰ ਦੀ ਆਂ  , ਰਿਸ਼ਤਾ ਪੱਕਾ ਕਰਣ ਲਈ |
 
ਬਥੇਰਾ ਕਹੀ ਦਾ ਕਿ ਮੁੰਡਾ ਬਹੁਤ ਸਾਊ ਆ , ਦੱਸ ਕਿਲ੍ਹੇ ਜ਼ਮੀਨ ਦੇ ਵੀ  ਆ , ਕੱਲਾ - ਕੇਹਰਾ  , ਪਰ ਕੁੜੀ ਵਾਲਿਆਂ ਨੂੰ ਤਾਂ ਬੱਸ ਲੋਕਾਂ ਦੀਆਂ ਗੱਲਾਂ ਦਾ ਹੀ ਯਕੀਨ ਆਉਂਦਾ ।
 
ਮਖੋਲ ਕਰਣ ਆ ਜਾਂਦੇ ਨੇ , ਰਿਸ਼ਤਾ ਤਾਂ ਕਿਹਨੇ ਕਰਨਾ ਹੁੰਦਾ ?  ਨਸੀਬੋ ਨੇ ਚਾਹ ਦਾ ਗਿਲਾਸ ਚਰਣੋਂ ਦੇ ਹੱਥ  'ਚ' ਫੜਾਉਂਦੇ ਹੋਏ ਕਿਹਾ । 
 
" ਕੁੜੀ ਵਾਲਿਆਂ ਨੂੰ ਕਿਸੇ ਨੇ ਉਹ ਕੁੜੀ ਬਾਰੇ ਤਾਂ ਨਹੀਂ ਦੱਸ ਦਿੱਤਾ ?"  ਚਰਣੋ ਨੇ  ਇਥੇ ਵੀ ਗੱਲ ਨਾ ਬਣਨ ਦੀ ਵਜ੍ਹਾ ਜਾਂਨਣ ਦੀ ਕੋਸ਼ਿਸ਼ ਕੀਤੀ । 
 
" ਹਾਂ! ਓਹੀ ਕੁੜੀ ਦੀ ਗੱਲ ਪੁੱਛਦੇ ਸੀ ,  ਕਹਿੰਦੇ ਸੀ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਮੁੰਡੇ ਦਾ ਕਿਸੇ ਕੁੜੀ ਨਾਲ ਚੱਕਰ ਰਿਹਾ ਤੇ ਮੁੰਡੇ ਨੇ ਵਿਆਹ ਨਹੀੰ ਕਰਵਾਇਆ , ਫੇਰ ਕੁੜੀ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਚੱਲਿਆ ।
ਮੈਂ ਤਾਂ ਕਿਹਾ ਸੀ ਕਿ ਇਹ ਐਂਵੀ ਝੂਠਿਆਂ ਗੱਲਾਂ ਨੇ ।" ਪਰ ਲੋਕ ਪਤਾ ਨਹੀਂ ਕੀ ਪੱਟੀ ਪੜ੍ਹਾ ਦਿੰਦੇ ਨੇ  । ਕੁੜੀ ਵਾਲਿਆਂ ਨੂੰ ਲੋਕਾਂ ਦਾ ਹੀ ਯਕੀਨ ਆਉੰਦਾ । ਮੈਂ ਤਾਂ ਬਥੇਰੀ ਕੋਸ਼ਿਸ਼ ਕਰਕੇ ਦੇਖ ਲਈ  ।"   ਨਸੀਬੋ ਨੇ ਕੰਬਦੇ ਜਿਹੇ ਹੱਥਾਂ ਨਾਲ ਚੁੰਨੀ ਠੀਕ ਕਰਦੇ ਹੋਏ ਕਿਹਾ । 
 
" ਚੱਲ , ਛੱਡ ਤੂੰ ਹੁਣ ਉਸਦੇ ਰਿਸ਼ਤੇ ਨੂੰ , ਚਾਲੀਆਂ ਨੂੰ ਤਾਂ ਪਹੁੰਚਣ ਵਾਲਾ ," ਚਰਣੋਂ ਨੇ ਬੁੱਲ੍ਹ ਟੇਰਦੇ ਹੋਏ ਕਿਹਾ । 
 
" ਮੈਂ ਤਾਂ ਇਸ ਕਰਕੇ ਕੋਸ਼ਿਸ਼ ਕਰਦੀ ਆਂ ਕਿ ਕੋਈ ਇਹ ਨਾ ਕਹੇ ਕਿ , ਜ਼ਮੀਨ ਦੇ ਲਾਲਚ ਨੂੰ ਹੀ ਰਿਸ਼ਤਾ ਨਹੀਂ ਕੀਤਾ ।"        ਸੱਚੀ ਕਹਿਨੀ ਆਂ ਭੈਣ ਮੈਨੂੰ ਤਾਂ ਕੋਈ ਲਾਲਚ ਨਹੀਂ , ਤੇਰੇ ਸਾਹਮਣੇ ਹੀ ਆ , ਮੈਂ ਤਾਂ ਬਥੇਰੀਆਂ ਕੋਸ਼ਿਸ਼ਾ ਕਰਦੀ ਆਂ , ਹੁਣ ਜੇ ਕੁੜੀ ਵਾਲੇ ਹੀ ਰਿਸ਼ਤੇ ਲਈ ਰਾਜੀ ਨਾ ਹੋਣ ਤਾਂ ਜਬਰਦਸਤੀ ਤਾਂ ਰਿਸ਼ਤਾ ਕਰ ਨਹੀਂ ਸਕਦੇ ।   ਪਤਾ ਨਹੀਂ ਕੇਹੋ ਜਿਹੇ ਕਰਮ ਨੇ ਚੰਦਰੇ ਦੇ ।" 
 
" ਅੱਛਾ !   ਆਪਣੀ ਚੰਨ  ਏਤਕੀ ਤਾਂ ਆਊਗੀ ,  ਹੁਣ ਤਾਂ ਪੇਪਰ ਵੀ ਹੋ ਗਏ ਨੇ "  ਚਰਣੋਂ ਨੇ ਖੁਸ਼ ਹੁੰਦੇ ਪੁੱਛਿਆ ।  
 
" ਹਾਂ , ਏਤਕੀ ਗਿਆਰ੍ਹਵੀਂ ਦੇ ਪੇਪਰ ਦਿੱਤੇ ਨੇ , ਮੈਂ ਤਾਂ ਕਿਹਾ ਸੀ , ਹੁਣ ਆ ਜਾ ਇੱਕ ਵਾਰ ਗੇੜਾ ਮਾਰ ਜਾ ਘਰ ਬੜਾ ਸੁੰਨਾ ਲੱਗਦਾ , ਪਰ ਉਸਨੂੰ ਤਾਂ ਪੜ੍ਹਾਈ ਦਾ ਭੂਤ ਸਵਾਰ ਆ, ਪਰ ਹੁਣ ਤਾਂ ਸੁਨੇਹਾ ਘੱਲਿਆ ਸੀ ,  ਕਹਿੰਦੀ ਸੀ , ਏਤਕੀ ਪੇਪਰਾਂ ਤੋਂ ਬਆਦ ਆਊਗੀ ।" 
 
" ਚੱਲ ਚੰਗਾ ! ਹੁਣ ਤਾਂ ਉਹਨੂੰ ਦੇਖਿਆਂ ਮੁਦਤਤਾਂ ਹੋ ਗਈਆਂ ਨੇ । ਜਦੋਂ ਤੂੰ ਉਹਨੂੰ ਵਾਪਸ ਆਵਦੀ ਭੈਣ ਕੋਲ ਤੋਰ ਦਿੱਤਾ ਸੀ , ਓਦੋ ਤਾਂ ਉਹ ਨਿਆਣੀ ਜਿਹੀ ਸੀ । "  
 
   " ਮੇਰਾ ਤਾਂ ਅਵਦਾ ਵੀ ਦਿਲ ਨਹੀਂ ਸੀ ਕਰਦਾ ਉਹਨੂੰ ਵਾਪਸ ਭੇਜਣ ਨੂੰ , ਪਰ ਭੈਣ ਕਹਿੰਦੀ ਸੀ , ਉਥੇ ਚੰਗੇ ਸਕੂਲ ਨੇ , ਕੁੜੀ ਪੜ ਲਊਗੀ । ਤਾਂ ਮੈਂਂ ਭੇਜ ਦਿੱਤੀ ਸੀ । "  ਨਸੀਬੋ ਨੇ ਕੁਝ ਸੋਚਦਿਆਂ ਕਿਹਾ ।
 
" ਚੱਲ ਕੋਈ ਨਾ ! ਉਹ ਚੰਨ ਦੀ ਆਂ , ਫੇਰ ਓਦੋਂ ਤੈਥੋਂ ਦੋ ਜੁਆਕ ਸਾਂਭੇ ਵੀ ਨਹੀਂ ਜਾਣੇ ਸੀ । "  ਏਨਾ ਕਿਹ ਚਰਣੋੰ ਮੰਜ਼ੀ ਤੋਂ ਉਠ ਖੜੀ ਹੋਈ ।  
 
 
      
 
  2. 
 
 
                ਵੰਡ ਹੋਣ ਤੋਂਂ ਬਆਦ  ਗੁਰਚਰਣ ਦੇ ਦਾਦਾ - ਦਾਦੀ ਇੱਧਰ ਆ ਗਏ ਸਨ । ਫਿਰ ਇੱਧਰ ਹੀ ਗੁਰਚਰਣ ਦਾ ਬਾਪੂ  ਕਾਲੇ ਦੇ ਬਾਪੂ ਦੇ ਖੇਤਾਂ 'ਚ' ਕੰਮ ਕਰਣ ਲੱਗਾ ਸੀ ਤੇ ਹੋਲੀ - ਹੋਲੀ ਚੰਗੇ ਦੋਸਤ ਬਣ ਗਏ ਸਨ ।   
 
 ਫਿਰ ਅਚਾਨਕ 15 ਅਗਸਤ ਨੂੰ ਹੋਏ ਇੱਕ ਭਿਆਨਕ ਬੰਬ ਵਿਸਫੋਟ ਵਿੱਚ ਕਾਲੇ ਦੇ ਮਾਂਂ - ਬਾਪ ਮਾਰੇ ਗਏ ਸਨ । ਉਸ ਵਕਤ ਦੰਗਿਆਂ ਨੇ ਭਿਆਨਕ ਜੋਰ ਫੜਿਆ ਹੋਇਆ ਸੀ । 
 
ਜਦੋਂਂ ਕਾਲੇ ਦੇ ਮਾਂ - ਬਾਪ ਗੁਜਰੇ ਉਸ ਵਕਤ ਉਹ ਨਿਆਣਾ ਸੀ । ਕੋਈ ਰਿਸ਼ਤੇ ਦਾਰ ਸਾਂਭਣ ਵਾਲਾ ਨਹੀਂ ਸੀ । ਇਸ ਲਈ ਕਾਲੇ ਨੂੰ ਗੁਰਚਰਣ ਦੇ ਮਾਂ- ਬਾਪ ਨੇ ਹੀ ਸਾਂਭਿਆ ।  ਗੁਰਚਰਣ ਤੇ ਕਾਲਾ ਹਾਣੀ ਹੀ ਸਨ । ਪਰ ਕਾਲਾ ਗੁਰਚਰਣ ਤੋਂ ਚਾਰ ਕੁ ਸਾਲ ਛੋਟਾ ਸੀ । 
 
ਗੁਰਚਰਣ ਹਾਲੇ 17 ਕੁ ਸਾਲਾਂ ਦਾ ਹੋਇਆ ਸੀ ਕਿ ਉਸਦੀ ਮਾਂ ਦੀ ਅਚਾਨਕ ਤਬਿਅਤ ਬਹੁਤ ਬਿਗੜ ਗਈ ।   ਇਸ ਲਈ ਜਲਦੀ ਹੀ ਗੁਰਚਰਣ ਦਾ ਵਿਆਹ ਕਰ ਦਿੱਤਾ ਤੇ ਨਸੀਬੋ ਵਹੁਟੀ ਬਣ ਇਸ ਪਿੰਡ 'ਚ' ਆਈ ।  ਪਰ ਵਿਆਹ ਦੇ ਕੁਝ ਕੁ ਦਿਨਾਂ ਬਆਦ ਪਹਿਲਾਂ ਨਸੀਬੋ ਦੀ ਸੱਸ ਤੇ ਫਿਰ ਸਹੁਰਾਂ ਵੀ ਗੁਜ਼ਰ ਗਏ । 
 
   ਨਸੀਬੋ ਦੇ ਵਿਆਹ ਨੂੰ ਸਾਲ ਹੋਣ ਵਾਲਾ ਹੋ ਚੁੱਕਾ ਸੀ । ਪਰ ਉਸ ਕੋਲ ਹਾਲੇ ਤੱਕ ਬੱਚਾ ਨਹੀਂ ਸੀ ਹੋਇਆ । ਇਸ ਕਰਕੇ ਪਿੰਡ ਦੀਆਂ ਔਰਤਾਂ ਨੇ ਉਸਦੇ ਕਰਮਾਂ ਨੂੰ ਕੋਸਣਾ ਸੁਰੂ ਕਰ ਦਿੱਤਾ ਸੀ ।   ਪਰੇਸ਼ਾਨ ਹੋ ਕੇ ਨਸੀਬੋ ਨੇ ਜਾਨ ਦੇਣ ਦੀ ਕੋਸ਼ਿਸ਼ ਕੀਤੀ ਸੀ । ਇਸੇ ਕਰ ਕੇ ਨਸੀਬੋ ਦੀ ਭੈਣ ਨੇ ਆਪਣੀ 6 ਕੁ ਮਹੀਨਿਆਂ ਦੀ ਕੁੜੀ ਨਸੀਬੋ ਦੀ ਝੋਲੀ ਪਾ ਦਿੱਤੀ ਸੀ  ਤੇ ਕੁਝ ਕੁੁ ਦਿਨਾ ਵਿੱਚ ਹੀ ਕੁੜੀ ਨਸੀਬੋ ਦੀ ਜਾਨ ਬਣ ਗਈ ਸੀ । ਕਾਲੇ     ਨੂੰ   ਕੁੜੀ   ਕਿਸੇੇ ਚੰਨ ਤੋਂ ਘੱਟ ਨਹੀਂਂ ਸੀ ਲੱਗਦੀ । ਹ ਆਪ ਵੀ ਹਾਲੇ ਨਿਣਾ ਹੀ ਸੀ । ਪਰ ਉਸ ਨੇ ਕੁੜੀ ਦਾ ਨਾਮ ਚੰਨ ਰੱਖ ਦਿੱਤਾ ਸੀ । ਫਿਰ ਸਭ ਨੇ ਚੰਨ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀ ।  ਹਾਲੇੇ 5- 6 ਮਹੀਨੇ ਹੀ ਬੀਤੇ ਸੀ ਕਿ ਨਸੀਬੋ ਦੀ ਕੁਖ ਹਰੀ ਹੋ ਗਈ ।ਨਸੀਬੋ ਸ਼ਾਇਦ ਇਸ ਗੱਲ ਸਮਝਦੀ ਸੀ ਕਿ ਚੰਨ ਉਸ ਲਈ ਬਹੁਤ ਭਾਗਾ ਵਾਲੀ ਹੈ । ਏਸੇ ਲਈ ਉਸ ਦਾ ਚੰਨ ਨਾਲ ਹੋਰ ਵੀ ਗੁੜਾ ਲਗਾਵ ਹੋ ਗਿ ਸੀ ।
 
ਨਸੀਬੋ  ਕੋਲ    ਮੁੰਡਾ   ਹੋਣ ਤੋਂ ਬਾਅਦ ਵੀ ਉਸ ਦਾ ਚੰਨ ਨਾਲ ਮੋ ਫਿੱਕਾ ਨਹੀਂ ਸੀ ਪਿ ।  ਪਰ ਹੁਣ ਉਸ ਨੂੰ ਦੋ ਜੁਕਾ ਨੂੰ ਸਾਂਭਣਾ ਔਖਾ ਹੋ ਗਿਆ ਸੀ । ਏਸੇ ਕਰ ਕੇ    ਨਸੀਬੋ ਦੀ  ਭੈਣ  ਆਪਣੀ    ਕੁੜੀ  ਨੂੰ ਵਾਪਸ ਲੈ ਗਈ ਸੀ ।    ਨਸੀਬੋ ਚੰਨ ਨੂੰ ਹਮੇਸ਼਼ਾ  ਯਾਦ ਕਰਦੀ ਸੀ।
 
        ਹੁਣ ਕਈ ਸਾਲਾਂ ਬਾਅਦ ਨਸੀਬੋ ਦੀ ਭੈਣ ਨੇ ਸੁਨੇਹਾ ਘੱਲ ਦਿੱਤਾ ਸੀ ਤੇ ਚੰਨ ਦੇ ਆਉਣ ਦੀ ਖ਼਼ਬਰ ਸੁਣ ਕੇ ਨਸੀਬੋ ਨੂੰ ਚਾਅ ਚੱੜਿਆ ਹੋਇਆ ਸੀ ।   
      ਉਸਨੇ ਕਾਲੇ ਨੂੰ ਤੇ ਆਵਦੇ ਮੁੰਡੇ ਕਰਮੇ ਨੂੰ ਬੱਸ ਅੱਡੇ ਤੇ ਭੇਜ ਦਿੱਤਾ ਸੀ । 
 
 
       3.
 
 
        
 " ਕਾਲੇ ਬਾਈ ਤੂੰ ਚੰਨ ਨੂੰ ਪਛਾਣ ਲਵੇਂਗਾ ?  ਕਰਮੇ ਨੇ ਦੂਰੋ ਆਊਦੀ ਬੱਸ ਵੱਲ ਵੇਖਦਿਆਂ ਕਿਹਾ । ਬੇਬੇ ਨੂੰ ਤਾਂ ਚਾਅ ਚ ਏਹ ਵੀ ਖਿਆਲ ਨਹੀਂ ਰਿਹਾ ਕਿ ਆਪਾ ਚੰਨ ਨੂੰ ਪਛਾਣਾ ਗੇ ਕਿੰਵੇ ?" 
 
ਕਾਲਾ ਕਰਮੇ ਦੀ ਗੱਲ ਸੁਣ ਕੇ  ਕੁਝ ਸੋਚਣ ਲੱਗਾ । ਕਿਉਂਕਿ ਉਸਨੇ  ਚੰਨ ਨੂੰ ਓਦੋਂ ਵੇਖਿਆ  ਸੀ ਜਦੋਂ ਉਹ ਬੱਚੀ ਸੀ ।  ਕਾਲਾ  ਆਪਣੀ ਸੋਚ ਦੇ  ਪੰਨ੍ਹਿਆਂ ਨੂੰ  ਖੋਲ੍ਹ ਲੱਗਾ  ਤੇ ਚੰਨ ਦੇ ਚਹਿਰੇ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਨ ਲੱਗਾ ।
 
 
ਇੰਨੇ ਵਿੱਚ ਧੂੜਾਂ ਛੱਡ ਦੀ ਪਿੰਡ ਦੀ ਬੱਸ ਆ ਗਈ ਸੀ ।
 
 ਇੱਕ - ਇੱਕ ਕਰਕੇ ਸਵਾਰੀਆਂ ਉੱਤਰਣ ਲੱਗਿਆ ਸਨ।
 
 
ਤੇ ਉਹ ਦੋਨੋ ਜਾਣੇ ਬੱਸ ਤੋਂ ਉੱਤਰਣ ਵਾਲਿਆ  ਸਵਾਰੀਆਂ ਦੇ ਚਿਹਰਿਆਂ  "ਚੋ" ਚੰਨ ਦੇ ਚਹਿਰੇ ਨੂੰ ਲੱਭਣ ਦੀ ਕੋਸ਼ਿਸ਼ ਕਰਣ ਲੱਗੇ |
 
ਸਾਰੀਆਂ ਸਵਾਰੀਆਂ ਉੱਤਰ ਗਈਆਂ ਸਨ |   ਬੱਸ   ਤੁਰ  ਪਈ ਸੀ | ਪਰ ਚੰਨ ਦਾ ਕੁਝ  ਪਤਾ ਨਹੀਂ ਸੀ ਲੱਗ ਰਿਹਾ ।  
 
" ਮੈਨੂੰ ਲੱਗਦਾ ਦੂਸਰੀ ਬੱਸ ਤੇ   ਉਣਾ ਹੋਣਾ "  
ਕਰਮੇ  ਨੇ ਬੱਸ ਤੋਂ  ਉਤਰਦੀਆਂ  ਸਵਾਰੀਆਂ ਵੱਲ  ਤੱਕਦੇ ਹੋਏ ਕਾਲੇ  ਨੂੰ  ਕਿਹਾ । ਪਰ ਕਾਲੇ  ਨੇ ਉਸਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ।  
 
ਦੂਸਰੀ ਬੱਸ ਦੀ ਉੱਡੀਕ ਕਰਿਏ ਜਾਂ ਘਰ  ਚੱਲਿਏ "
 
ਕਰਮੇ ਨੇ ਸਿਰ ਤੇ ਚੱੜ ਆਏ ਭੱਖਦੇ ਸੂਰਜ ਵੱਲ   ਵੇਖਦੇ ਹੋਏ ਕਿਹਾ ।  ਪਰ ਕਾਲੇ ਨੇ ਫਿਰ ਕੋਈ ਜ਼ਵਾਬ ਨਾ ਦਿੱਤਾ । 
 
ਜ਼ਵਾਬ ਮਿਲਦਾ ਨਾ ਦੇਖ ਕਰਮੇ ਨੇ ਕਾਲੇ ਵੱਲ ਵੇਖਿਆ ਕਾਲਾ ਇੱਕ ਕੁੜੀ ਵੱਲ ਤੱਕਦਾ ਹੋਇਆ ਕਿਸੀ ਸੋਚ ਵਿੱਚ ਡੁੱਬਿਆ ਲੱਗ ਰਿਹਾ ਸੀ ।
 
    ਕੁੜੀ  ਕਿਸੇ ਔਰਤ ਤੋਂ ਕੁੱਝ ਪੁੱਛ ਰਹੀ ਸੀ । ਫਿਰ ਉਹ ਕੁੜੀ ਪਿੰਡ ਨੂੰ ਜਾਂਦੇ ਕੱਚੇ ਰਾਹ  ਤੇ ਤੁਰ ਪਈ |
  
ਉਸ ਨੇ ਸਿਤਾਰਿਆਂ ਵਾਲੀ ਚੁੰਨੀ ਸਿਰ ਉਤੇ ਲੈ ਰੱਖੀ ਸੀ । ਧੁੱਪ ਤੋਂ ਬਚਣ ਲਈ ਉਸ ਨੇ ਚੁੰਨੀ ਦਾ ਇੱਕ ਪੱਲਾ ਚਹਿਰੇ ਉਤੇ ਕੀਤਾ ਹੋਇਆ ਸੀ ਤੇ ਪੰਜਾਬੀ ਸੂਟ ਪਾਇਆ ਹੋਇਆ ਸੀ ।
ਉਹ ਕਿਸੀ ਸੱਜ ਵਿਆਹੀ ਤੋਂ ਘੱਟ ਨਹੀਂ ਸੀ ਲੱਗ ਰਹੀ । 
 
" ਕਾਲੇ ਬਾਈ, ਘਰ ਚਲੀਏ ਜਾਂ ਦੂਸਰੀ ਬੱਸ ਦੀ ਉਡੀਕ ਕਰੀਏ?" ਕਰਮੇ ਨੇ ਕਾਲੇ ਨੂੰ ਆਵਾਜ਼ ਮਾਰ ਉਹਨੂੰ ਸੁਪਨਿਆਂ ਦੀ ਸੋਚ 'ਚੋਂ' ਕੱਢਦੇ ਹੋਏ ਕਿਹਾ ।
 
" ਹਾਂ !  ਨਹੀਂ "  ਕਾਲੇ ਨੂੰ ਇੰਝ ਲੱਗਾ ਜਿਵੇਂ ਕਿਸੇ ਨੇ ਉਸਦੇ ਇੱਕ-ਦਮ   ਸੁੱਤੇ ਪਏ ਦੇ ਮੂੰਹ ਤੇ ਠੰਡਾ ਪਾਣੀ ਮਾਰ ਕੇ ਜਗਾ ਦਿੱਤਾ ਹੋਵੇ ਤੇ ਉਸਨੂੰ ਸਮਝ ਨਹੀਂ ਸੀ ਆਇਆ ਕਿ ਉਹ ਹਾਂ ਕਹੇ ਜਾਂ ਨਾ ਕਹੇ ।
ਫਿਰ ਇੱਕ-ਦਮ ਆਪਣੀਆ ਸੋਚਾ  ਨੂੰ ਸਮੇਟਦੇ ਹੋਏ 
" ਨਹੀਂ ਦੂਜੀ ਬੱਸ ਦੀ ਉਡਦੀ ਕਰਦੇ ਆਂ ।"
 
ਦੋਨੋਂ ਬੈਠ ਕੇ ਦੂਸਰੀ ਬੱਸ ਦੀ ਉਡੀਕ ਕਰਨ ਲੱਗੇ ਪਰ ਕਾਲਾ  ਬਾਰ- ਬਾਰ ਮੁੜ ਉਸ ਕੁੜੀ ਵੱਲ ਤੱਕਦਾ
ਰਿਹਾ , ਜਿਨ੍ਹਾਂ ਚਿਰ ਉਹ ਅੱਖਾਂ ਤੋਂ ਓਝਲ ਨਹੀਂ ਹੋ ਗਈ ।
 
 
4.   
             
 
 ਦੂਸਰੀ ਬੱਸ ਦੀ ਉਡੀਕ ਕਰਦਿਆਂ ਸ਼ਾਮ ਹੋ ਗਈ ਸੀ ਪਰ ਚੰਨ ਦਾ ਹਾਲੇ ਦੋਵਾਂ ਨੂੰ ਕੁਝ ਨਹੀਂ ਸੀ ਪਤਾ ਚੱਲਿਆ । ……………………..
 
 Next  Part  55555.over-blog.com/
Read more

Published from Overblog

June 26 2019 , Written by Harwinder kaur

 

Read more

Published from Overblog

June 26 2019 , Written by Harwinder kaur

 

Read more

Published from Overblog

June 26 2019 , Written by Harwinder kaur

 

Read more

Published from Overblog

June 26 2019 , Written by Harwinder kaur

 

Read more