Overblog
Edit post Follow this blog Administration + Create my blog
Harwinder kaur tetriya

Published from Overblog

July 8 2019 , Written by Harwinder kaur

ਮੇਲਾ ਪਿੰਡ ਤੋਂ ਬਾਹਰ ਲੱਗਿਆ ਹੋਇਆ ਸੀ । ਅੱਧੇ ਕੁ ਘੰਟੇ '' ਤਿੰਨੋ ਮੇਲੇ ਪਹੁੰਚ ਗਏ ਸਨ ।

ਮੇਲੇ ਵਿੱਚ ਪਿੰਡ ਦੀਆਂ ਹੋਰ ਕੁੜੀਆਂ ਵੀ ਆਂਈਆਂ ਹੋਇਆ ਸਨ ਸਮਨੀ ਪਿੰਡ ਦੀਆਂ ਕੁੜੀਆਂ ਨਾਲ ਗੱਲਬਾਤ ਕਰਣ ਲੱਗੀ

 

 http://shrtph.com/Fo3a

 

 

 

 

 

 

 

‘‘ਤੂੰ ਹਾਲੇ ਤੱਕ ਵਿਆਹ ਕਿਉਂ ਨਹੀਂ ਕਰਵਾਇਆ ?’’ ਚੰਨ ਨੇ ਅਨਾਚਕ ਹੀ ਕਾਲੇ ਤੋਂ ਪੁੱਛਿਆ।

‘‘ਜਿਹਦੇ ਕਰਮਾਂ ਚ ਮੇਰਾ ਨਾਮ ਲਿਖਿਆ ਹੋਊ ਜਦੋਂਂ ਉਹ ਮਿਲ ਗਈ , ਓਦੋਂ  ਮੇਰਾ ਵੀ ਵਿਆਹ ਹੋ ਜਾਊਗਾ । " ਤੂੰ ਕਿਉਂ ਪੁੱਛਿਆ ?" ਕਾਲੇ ਅਚਾਨਕ ਇਹ ਗੱਲ ਪੁੱਛਣ ਦਾ ਕਾਰਨ ਪੁੱਛਿਆ ।

 

ਮੈਂ ਤਾਂ ਵੈਸੇ ਹੀ ਪੁੱਛਿਆ , ਕਿ ਤੇਰਾ ਵੀ ਤਾਂ ਦਿਲ ਕਰਦਾ ਹੋਣਾ ਕਿ ਤੂੰ ਆਵਦੀ ਵਿਆਹੀ ਹੋਈ ਨਾਲ ਮੇਲਾ ਦੇਖਣ ਆਂਵੇ ।" ਚੰਨ ਨੇ ਇੱਕ ਨਵੀਂ ਵਿਆਹੀ ਜੋੜੀ ਵੱਲ ਵੇਖਦੇ ਹੋਏ ਕਿਹਾ । 

 

 " ਮੈਨੂੰ ਲੱਗਦਾ ਇਹ ਰੀਝਾਂ ਤੇਰੇ ਦਿਲ ਚ ਜਿਆਦਾ ਨੇ "   ਕਾਲੇ ਨੇ ਚੰਨ ਦੀ ਨਜ਼ਰ ਨੂੰ ਪੜ੍ਹ ਮਜ਼ਾਕ ਕਰਦੇ ਹੋਏ ਕਿਹਾ । 

 

ਇਹ ਗੱਲ ਸੁਣ ਕੇ ਚੰਨ ਥੋੜ੍ਹਾ ਜਿਹਾ ਸ਼ਰਮਾ ਗਈ ਤੇ ਉਸਦੇ ਚਹਿਰੇ ਤੇ ਹਲਕੀ ਮੁਸਕਰਾਹਟ ਆ ਗਈ ।  

 

ਸਮਨੀ ਕੋਲ ਖੜੀਆਂ ਕੁੜੀਆਂ ਤੁਰ ਗਈਆ ਸਨ ਤੇ ਉਹ ਦੁਬਾਰਾ ਕਾਲੇ ਤੇ ਚੰਨ ਕੋਲ ਆ ਖੜ੍ਹੀ ਹੋਈ। 

 

" ਚੱਲ ਆਪਾਂ ਵੀ ਚੰਡੋਲ ਝੂਟਣ ਚੱਲਦੇ ਆਂ "  ਸਮਨੀ ਨੇ ਚਡੋਲ ਵੱਲ ਵੇਖ ਕੇ ਕਿਹਾ ।

 

" ਮੈਂ ਨਹੀਂ ਜਾਣਾ , ਮੈਨੂੰ ਤਾਂ ਚੱਕਰ ਆਉਂਦੇ ਆ ,     ਤੇ ਚੰਡੋਲ  ਤਾਂ ਜੁਆਕਾਂ ਦੀ ਝੂਟਣ ਵਾਲੀ ਚੀਜ਼ ਹੁੰਦੀ ਆ "    ਚੰਨ ਨੇ ਨਾ ਨੁੱਕਰ ਕਰਦੇ ਹੋਏ ਕਿਹਾ । 

 

"    ਉੱਧਰ ਵੱਡਾ ਚੰਡੋਲ ਲੱਗਿਆ ਹੋਇਆ । ਪਿੰਡ ਦੀਆਂ ਜਨਾਨੀਆ ਵੀ  ਝੂਟੀ ਜਾਂਦੀਆਂ ਨੇ ।  ਸਮਨੀ ਨੇ ਵੱਡੇ ਚੰਡੋਲ ਵੱਲ ਇਸ਼ਾਰਾ ਕਰ ਕਿਹਾ     ਮੇਲੇ ਚ ਹੋਰ ਆਪਾਂ ਕਰਣ ਕੀ ਆਏ ਆਂਂ ? ਮੇਲਾ ਕਿਹੜਾ ਰੋਜ਼ - ਰੋਜ਼ ਲੱਗਦਾ ।" 

 

" ਪੁਰਾਣੇ ਖੂਹ ਤੇ ਕਿਸੇ ਦਰਖ਼ਤ ਤੇ ਪੀਂਘ ਪਾ ਕੇ ਝੂਟ ਲਈਂ । " ਚੰਨ ਨੇ ਫਿਰ ਨਾ ਕਰਦੇ ਹੋਏ ਕਿਹਾ ।

 " ਮਖ਼ੌਲ ਨਾ ਕਰ ਤੇ ਚੱਲ " ਸਮਨੀ ਨੇ ਚੰਨ ਦਾ ਹੱਥ ਫੜ ਜਬਰਦਸਤੀ ਖਿੱਚਦੇ ਹੋਏ ਚੰਡੋਲ ਵੱਲ ਲੈ ਗਈ । 

ਲੋਕਾਂ ਨੂੰ ਚੰਡੋਲ ਝੂਟਣ ਦਾ ਬਹੁਤ ਸ਼ੌਕ ਦਿਖਾਈ ਦੇ ਰਿਹਾ ਸੀ ਖਾਸ ਕਰਕੇ ਨਵੀਆਂ ਜੋੜੀਆਂ ਨੂੰ । ਚੰਡੋਲ ਦੇ ਆਲੇ - ਦੁਆਲੇ ਲੋਕਾਂ ਦੀ ਭੀੜ ਜਮ੍ਹਾਂ ਹੋਈ ਪਈ ਸੀ ਤੇ ਟਿੱਕਟ ਕੱਟਣ ਵਾਲਾ ਵੀ ਬੋਂਦਲਿਆ ਹੋਇਆ ਦਿਖਾਈ ਦੇ ਰਿਹਾ ਸੀ । ਸਮਨੀ ਤੇ ਚੰਨ ਦੀ ਟਿੱਕਟ ਕਾਲੇ ਨੇ ਲੈ ਦਿੱਤੀ ਸੀ ਤੇ ਚੰਨ ਨੂੰ ਟਿੱਕਟ ਫੜਾ ਦਿੱਤੀ ਸੀ ਉਹਨੇ  ਪਰ ਸਮਨੀ ਭੀੜ ਤੋਂ ਥੋੜ੍ਹਾ ਹੱਟ ਕੇ ਖੜ੍ਹੀ ਹੋਈ ਸੀ । ਕਾਲਾ ਸਮਨੀ ਨੂੰ ਓਹਦੀ ਟਿੱਕਟ ਦੇਣ ਲਈ ਪਿੱਛੇ ਮੁੜਿਆ ਹੀ ਸੀ ਕਿ ਚੰਡੋਲ ਵਾਲੇ ਨੇ ਉਸਦੇ ਹੱਥ ਚ ਟਿੱਕਟ ਵੇਖ  ਕੇ  ਦੂਸਰੀਆਂ ਖੜੀਆਂ ਵਿਆਹੀਆਂ ਜੋੜਿਆਂ ਦੀ ਤਰ੍ਹਾਂ ਉਹਨਾਂ ਨੂੰ ਵੀ ਜੋੜੀ ਹੀ ਸਮਝ ਲਿਆ ਸੀ , ਤੇ ਉਸਨੇ ਕਾਲੇ  ਦਾਾ ਹੱਥ ਫੜ ਉਸਨੂੰ ਚੰਡੋਲ ਵੱਲ ਨੂੰ ਕਰ ਦਿੱਤਾ ਤੇ ਜਲਦਬਾਜ਼ੀ ਚ ਉਸਨੂੰ ਵੀ ਬੈਠਣਾ ਪਿਆ ।

 

 ਪੰਜ ਕੁ ਗੇੜਿਆ ਤੋਂ ਬਾਅਦ ਚੰਡੋਲ ਰੁੱਕ ਗਿਆ ਸੀ ਤੇ ਸਾਰੇ ਜਣੇ ਉੱਤਰ ਗਏ ਸਨ  

 

ਕਾਲੇ ਦੇ ਪਿੱਛੇ - ਪਿੱਛੇ ਹੀ ਚੰਨ ਤੁਰ ਪਈ ਸੀ । 

 

" ਤੈਨੂੰ ਤਾਂ ਚੱਕਰ ਆਉੰਦੇ ਸੀ , ਚੰਡੋਲ ਨੂੰ ਦੇਖ ਕੇ "  ਸਮਨੀ ਨੇ ਚੰਨ ਨੂੰ ਛੇੜਦੇ ਹੋਏ  ਕਿਹਾ ।  

" ਹਾਏ ! ਸਮਨੀ ਤੂੰ ਕਿੱਥੇ ਰਹਿ ਗਈ ਸੀ । ਮੈਨੂੰ ਲੱਗਿਆ ਮੇਰੇ ਨਾਲ ਤੂੰ ਹੀ ਬੈਠੀ ਆਂ ।"  ਚੰਨ ਨੇ ਵੀ ਮਜ਼ਾਕ ਕਰਦਿਆਂ ਕਿਹਾ । 

 

‘‘ਅੱਛਾ ! ਤੈਨੂੰ ਮੇਰੇ ਚ ਤੇ ਗੁਰਜੋਤ ਚ ਕੋਈ ਫ਼ਰਕ ਨਜ਼ਰ ਨਹੀਂ ਆਉਂਦਾ ?  ਕਿਉਂ ਤੈਨੂੰ ਮੇਰੇ ਕੁੜਤਾ - ਪਜ਼ਾਮਾ ਪਾਇਆ ਦੀਂਦਾ ਜਾਂ ਗੁਰਜੋਤ ਦੇ ਡੋਰੀ ਪਾਈ ਦੀਂਦੀ ਆ ।’’  

 

 ‘‘ਅੱਛਾ ! ਆਪਾਂ ਕੱਲ੍ਹ ਆਵਾਂਗੇ , ਹੁਣ ਤਾਂ ਦੇਖ ਭੀੜ ਬਹੁਤ ਹੋ ਗਈ ਆ । "  ਚੰਨ ਨੇ ਗੱਲ ਟਾਲਦੇ ਹੋਏ ਕਿਹਾ ।

 

ਠੀਕ ਆ ਪਰ ਕੱਲ੍ਹ ਗੁਰਜੋਤ ਨੂੰ ਨਹੀਂ ਲੈ ਕੇ ਆਉੰਦੇ ,  ਨਹੀਂ ਤਾਂ ਮੇਰਾ ਚੰਡੋਲ ਝੂਟਣਾ ਫੇਰ ਰਹਿ ਜਾਣਾ ।   ਸਮਨੀ ਹੱਸ ਰਹੀ ਸੀ ।  

 ਤਿੰਨੋਂ ਪਿੰਡ ਵੱਲ ਨੂੰ ਵਾਪਸ ਮੁੜ ਪਏ ।    

 

 8. 

 

 ਨਸੀਬੋ ਦੇ ਘਰ ਡੰਗਰਾਂ ਨੂੰ ਪੱਠੇ  ਨਸੀਬੋ ਦੇ ਘਰਵਾਲਾ ਗੁਰਚਰਣ ਹੀ ਪਾਉਂਦਾ ਸੀ । ਪਰ ਉਹ ਨਾਲ ਦੇ ਪਿੰਡ ਕਿਸੇ ਕੰਮ ਗਿਆ ਹੋਇਆ ਸੀ । ਇਸ ਲਈ ਅੱਜ ਕਾਲੇ ਨੂੰ ਹੀ ਡੰਗਰਾਂ ਨੂੰ ਪੱਠੇ ਪਾਉਣੇ ਪਏ । ਕਾਲਾ ਤੇਜ਼ੀ ਨਾਲ ਟੋਕੇ ਵਾਲੀ ਮਸ਼ੀਨ  ਵਿੱਚ ਪੱਠੇ ਪਾ ਰਿਹਾ ਸੀ ਤੇ ਤੇਜ਼ੀ ਨਾਲ ਟੋਕਾ ਕਰ ਰਿਹਾ ਸੀ  ਉਸਨੇ ਖੇਤ ਦਾ ਕੰਮ ਵੀ ਸਾਂਭਣਾ ਸੀ ਇਸੇ ਲਈ ਉਹ ਤੇਜ਼ੀ ਨਾਲ ਕੰਮ ਕਰ ਰਿਹਾ ਸੀ । 

 

ਚੰਨ ਕਿਹੜੇ ਵੇਲੇ ਉੱਥੇ ਆ ਬੈਠੀ ਸੀ । ਉਸਨੂੰ ਪਤਾ ਵੀ ਨਹੀਂ ਸੀ ਲੱਗਾ ।  

 

 ਅਚਾਨਕ ਹੀ ਕਾਲੇ ਦੀ ਨਜ਼਼ਰ ਚੰਨ ਤੇ ਪੈ ਗਈ । ਉਹ ਓਸੇ ਵੱਲ ਵੇਖ ਰਹੀ ਸੀ । 

 

" ਤੂੰ ਏਦਾਂ ਮੇਰੇ ਵੱਲ ਕਿਉਂ ਦੇਖ ਰਹੀਆਂ ? " 

 

 

" ਮੈਂ ਤਾਂ ਬੱਸ ਏਹੋ ਸੋਚ ਰਹੀ ਸੀ ਕਿ ਤੂੰ ਮੇਰਾ ਨਾਮ ਚੰਨ ਕਿਉਂ ਰੱਖਿਆ ।

 

 ਚੰਨ ਦੀ ਗੱਲ ਸੁਣ ਉਹ ਇੱਕ ਦਮ ਰੁੱਕ ਗਿਆ ਤੇ ਟੋਕੇ ਦੀ ਅਵਾਜ਼ ਬੰਦ ਹੋ ਗਈ ।  

" ਤੈਨੂੰ ਕਹਿੰਣੇ ਕਿਹਾ ਕਿ ਤੇਰਾ ਇਹ ਨਾਮ ਮੈਂ ਰੱਖਿਆ ਸੀ "   ਕਾਲੇ ਨੇ ਨਾਮ ਵਾਲੀ ਗੱਲ ਤੋਂ ਮੁੱਕਰਣ ਦੇ ਲਹਿਜ਼ੇ ਵਿੱਚ ਕਿਹਾ ।  

 

" ਮੈਨੂੰ ਸਮਨੀ ਨੇ ਦੱਸਿਆ "  ਚੰੰਨ ਨੇ ਥੋੜ੍ਹੀ ਦੇਰ ਰੁੱਕ ਕੇ ਕਿਹਾ । 

 

ਸਮਨੀ ਤਾਂ ਓਦੋਂ ਹੈ ਨਹੀਂ ਸੀ !"   ਕਾਲੇ ਤੋਂ ਸਹਿਜ਼ੇ ਹੀ ਕਿਹ ਹੋ ਗਿਆ ।  

 

ਪਰ ਹੁਣ ਚੰਨ ਨੇ ਕੁਝ ਨਹੀਂ ਕਿਹਾ ਤੇ ਉਹ ਚੁੱਪ - ਚਾਪ ਉੱਠ ਕੇ ਚੱਲੀ ਗਈ

 

 

 

 

 

ਅੱਗਲੇ ਦਿਨ ਸਵੇਰੇ - ਸਵੇਰੇ ਨਸੀਬੋ ਦੀ ਚਰਣੋਂ ਨਾਲ ਲੜਾਈ ਹੋ ਗਈ ਸੀ । ਕਿਉਂਕਿ ਮੇਲੇ ਵਿੱਚ  ਕਾਲੇ ਤੇ ਚੰਨ ਨੂੰ ਇੱਕਠੇ ਘੁੰਮਦੇ - ਫਿਰਦੇ  ਪਿੰਡ ਦੀਆਂ ਕੁੜੀਆਂ ਨੇ ਵੇਖ ਲਿਆ ਸੀ ਤੇ ਹੁਣ ਪਿੰਡ ਦੇ ਲੋਕ ਤਰ੍ਹਾਂ - ਤਰ੍ਹਾਂ ਦੀਆਂ ਗੱਲਾਂ ਬਣਾ ਰਹੇ ਸਨ । ਪਰ ਨਸੀਬੋ , ਚਰਣੋਂ ਦੀ ਛੋਟੀ ਕੁੜੀ ਸਮਨੀ ਉੱਤੇ ਇਲਜ਼ਾਮ ਲਗਾ  ਰਹੀ ਸੀ ਕਿ ਉਹ ਜਾਣ-ਬੁਝ ਕੇ ਚੰਨ ਨੂੰ ਪੁਰਾਣੇ ਖੂਹ ਤੇ ਲੈ ਕੇ ਗਈ ਸੀ ਤੇ ਹੁਣ ਚੰਨ ਤੇ ਕਿਸੀ ਚੁੜੈਲ ਦਾ ਸਾਆ ਚੜ ਗਿਆ ਹੈ । ਨਸੀਬੋ ਲਗਾਤਾਰ ਬੋਲ ਰਹੀ ਸੀ ਤੇ ਚਰਣੋਂ ਉਸ ਨੂੰ ਪਲੱੱਟ ਜ਼਼ਵਾਬ ਦੇ ਰਹੀ ਸੀ ।  

 ਪੁਰਾਣੇ ਖੂਹ ਤੇ ਜਾਣ ਦੀ ਗੱਲ ਤੇ ਨਸੀਬੋ ਸਮਨੀ ਨੂੰ ਬਹੁਤ ਬੁਰਾਭਲਾ ਬੋਲ ਰਹੀ ਸੀ । 

 

ਪਰ ਅੰਤ ਚਰਣੋਂ ਨੇ ਏਹੋ ਜਿਹੀ ਗੱਲ ਕਿਹ ਦਿੱਤੀ ਕਿ ਨਸੀਬੋ ਦੇ ਮੂੰਹੋ ਕੋਈ ਹੋਰ ਗੱਲ ਨ ਨਿੱਕਲੀ ।

" ਪੁਰਾਣੇ ਖੂਹ ਤੇ ਕਿਹੜੀਆਂ ਭੂਤਾਂ - ਚੁੜੈਲਾਂ ਨੇ ਮੈਂ ਤਾਂ ਜਾਣਦੀ ਹੀ ਆਂ । ਜ਼ਮੀਨ ਦੇ ਲਾਲਚ ਨੂੰ ਬੇਗਾਨੀ ਧੀ ਤਾਂ ਤੈਂ ਮਾਰ ਮੁਕਾਈ ।" ਹੁਣ ਚੰਨ ਦਾ ਕੀ ਕਰੇਂਗੀ ? " 

 

ਚਰਣੋਂ ਦੀ ਇਹ ਗੱਲ ਸੁਣ ਕੇ ਚੰਨ ਹੱਕੀ-ਬੱਕੀ ਰਹਿ ਗਈ ਸੀ । ਪਰ ਪੂਰਾ ਸੱਚ ਕੀ ਹੈ ? ਇਹ ਉਸਨੂੰ ਸਮਝ ਨਹੀਂ ਸੀ ਲੱਗੀ । 

 

  ਅਗਲੇ ਦਿਨ ਸ਼ਾਮ ਦੇ ਵੇਲੇ ਨਸੀਬੋ  ਖੇਤਾਂ ਵੱਲ ਨੂੰ ਚੱਲ ਗਈ ਸੀ ਤੇ ਚਰਣੋਂ ਵੀ ਘਰ ਨਹੀਂ ਸੀ ।  

 

ਸਮਨੀ ਘਰ ਇਕੱਲੀ ਹੀ ਸੀ । ਇਸ ਕਰਕੇ ਚੰਨ ਸਮਨੀ ਨੂੰ ਮਿਲਣ ਜਾ ਪਹੁੰਚੀ ।

 

" ਸਮਨੀ ਤੂੰ ਮੇਰੇ ਨਾਲ ਗੁੱਸੇ ਤਾਂ ਨਹੀਂ ?"  ਚੰਨ ਨੇ ਜਾਂਦੇ ਹੀ ਪੁੱਛਿਆ ।

 

" ਨਾ ! ਮੈਂ ਕਿਉਂ ਗੁੱਸੇ ਹੋਣਾ ਤੇਰੇ ਨਾਲ ?" ਸਮਨੀ ਨੇ ਚੁੱਲ੍ਹੇ ਉੱਤੇ ਚਾਹ ਦੀ ਪਤੀਲੀ ਰੱਖਦੇ ਹੋਏ ਕਿਹਾ । 

 

" ਕੱਲ੍ਹ ਬੇਬੇ ਦੀ ਲੜਾਈ ਹੋਈ ਸੀ ਨਾ , ਤਾਂ ਮੈਨੂੰ ਲੱਗਿਆ ਕਿ ਸ਼ਾਇਦ ਤੂੰ ਵੀ ਮੇਰੇ ਨਾਲ ਗੱਲ ਨਾ ਕਰੇਂ ।" 

" ਏਹੋ ਜਿਹੀਆਂ ਲੜਾਈਆਂ ਤਾਂ  ਦੋਵਾਂ ਦੀਆਂ ਹੁੰਦੀਆਂ ਹੀ ਰਹਿੰਦੀਆਂ ਨੇ  , ਤੂੰ ! ਪਹਿਲੀ ਵਾਰ ਆਈ ਆਂ ! ਤਾਂ ਤੈਨੂੰ ਨਹੀਂ ਪਤਾ । " 

 

 " ਹੂੰ !  ਪਰ ਮੈਂ ਤੇਰੇ ਤੋਂ ਇੱਕ ਗੱਲ ਪੁੱਛਣੀ ਆਂ ?  ਕੱਲ੍ਹ ਲੜਦਿਆਂ ਹੋਇਆ ਬੇਬੇ ਪੁਰਾਣੇ ਖੂਹ ਦੀ ਕੋਈ ਗੱਲ ਕਰ ਰਹੀ ਸੀ , ਕਿਸੇ ਕੁੜੀ ਨੂੰ ਮਾਰਣ ਦੀ ਗੱਲ  "   ਚੰਨ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਇਹ ਗੱਲ ਕਿਸ ਤਰ੍ਹਾਂ ਪੁੱਛੇ । ਇਸ ਕਰਕੇ ਉਸਨੇ ਅੱਧੀ - ਅਧੂਰੀ ਜਿਹੀ ਗੱਲ ਹੀ ਕਹੀ । 

 

" ਹਾਂ ! ਇੱਕ ਦਿਨ ਬੇਬੇ ਕਿਸੇ ਨਾਲ ਗੱਲ ਕਰ ਰਹੀ ਸੀ ਤੇ ਮੈਂ ਗੱਲ ਸੁਣ ਲਈ ਸੀ  ਇਹ ਡੇਢ੍ਹ - ਦੋ ਕੁ ਸਾਲ ਪਹਿਲਾਂ ਦੀ ਗੱਲ ਆ । ਅਾਹ ! ਨਾਲ ਦੇ ਪਿੰਡੋ ਕੁੜੀ ਵਿਆਹੀ ਹੋਈ ਆ ਆਪਣੇ ਪਿੰਡ ! ਓਦੀ ਭੈਣ ਆਈ ਸੀ ਇੱਥੇ  ਉਹ ਗੁਰਜੋਤ ਨਾਲ ਥੋੜ੍ਹਾ ਘੁੱਲਮਿਲ ਗਈ ਸੀ । ਤੇਰੀ ਬੇਬੇ ਨੂੰ ਲੱਗਿਆ ਦੋਵਾਂ ਦਾ ਕੋਈ ਚੱਕਰ ਚੱਲ ਰਿਹਾ |

ਇੱਕਦਿਨ ਨਸੀਬੋ ਤਾਈ ਨੇ ਉਹਨੂੰ ਘਰ ਬੁਲਾ ਲਿਆ ਤੇ ਦੋਵਾਂ ਦਾ ਇਸ ਗੱਲ ਨੂੰ ਲੈ ਕੇੇ ਝਗੜਾ ਹੋ ਗਿਆ । ਹੱਥੋਪਾਈ ''  ਕੁੜੀ ਦਾ ਸਿਰ ਕੰਧ ਵਿੱਚ ਜਾ ਵੱਜਾ ਤੇ ਕੁੜੀ ਮਰ ਗਈ । 

ਮੇਰੇ ਬੇਬੇ ਲੜਾਈ ਝਗੜੇ ਦੀ ਅਵਾਜ਼ ਆਉਂਦੀ ਸੁਣ ਉੱੱਥੇ ਚੱਲੀ ਗਈ ਸੀ । 

ਕੁੜੀ ਜਦੋਂ ਪੂਰੀ ਹੋ ਗਈ ਤਾਂ ਨਸੀਬੋ ਤਾਈ ਬਹੁਤ ਡਰ ਗਈ ਸੀ । ਏਸੇ ਕਰਕੇ ਤਾਈ ਨੇ ਗੱਲ ਬਣਾ ਦਿੱਤੀ ਕਿ ਗੁਰਜੋਤ ਦਾ ਕੁੜੀ ਨਾਲ ਚੱਕਰ ਸੀ ਤੇ ਏਹਨੇ ਵਿਆਹ ਤੋਂ ਨਾਂ ਕਰ ਦਿੱਤੀ । ਤਾਂ ਕੁੜੀ ਨੇ ਆਵਦੀ ਜਾਨ ਦੇ ਦਿੱਤੀ ।  ਕੁੜੀ ਦੀ ਲਾਸ਼ ਨੂੰ ਪੁਰਾਣੇ ਖੂਹ ਤੇ ਦੱਬ ਦਿੱਤਾ ਸੀ ।  

ਕੁੜੀ ਦੇ ਘਰਦਿਆਂ ਨੇ ਬਦਨਾਮੀ ਤੋਂ ਡਰਦੇ ਗੱਲ ਉਥੇ ਹੀ ਮੁਕਾ ਦਿੱਤੀ । " 

 

ਸਮਨੀ ਦੀ ਇਹ ਗੱਲ ਸੁਣ ਕੇ ਚੰਨ ਦੇ ਪੈਰਾ ਹੇਠੋਂ ਜ਼ਮੀਨ ਖਿਸਕ ਗਈ ।  

 

 " ਇੱਕ ਗੱਲ ਕਹਾਂ ਚੰਨ , ਨਸੀਬੋ ਤਾਈ ਹੀ ਗੁਰਜੋਤ ਵੀਰ ਦਾ ਕੀਤੇ ਰਿਸ਼ਤਾ ਨਹੀਂ ਹੋਣ ਦਿੰਦੀ । ਜ਼ਮੀਨ ਦੇ ਲਾਲਚ ਕਰਕੇ । ਪਿੰਡ ਵਾਲਿਆਂ ਨੂੰ ਤਾਂ ਪਤਾ ਕਿ ਉਹ ਬਹੁਤ ਸਾਊ ਆ , ਪਿੰਡ ਵਾਲਿਆਂ ਨੇ ਤਾਂ ਕੀ ਭਾਨੀ ਮਾਰਨੀ ਆ ?  ਤਾਈ ਹੀ ਏਹੋ ਜਿਹੀਆਂ ਗੱਲਾਂ ਬੋਲ ਦਿੰਦੀ ਆ ਕਿ ਕੋਈ ਰਿਸ਼ਤੇ ਦੀ ਗੱਲ ਅੱਗੇ ਤੋਰਨ ਨੂੰ ਰਾਜ਼ੀ ਨਹੀਂ ਹੁੰਦਾ । "  ਗੁਰਜੋਤ ਵੀਰ ਤਾਂ ਬਹੁਤ ਚੰਗਾ  , ਇਹ ਤਾਂ ਬੱਸ ਨਸੀਬੋ ਤਾਈ ਨੇ ਹੀ ਓਦੀ ਜਿੰਦਗੀ ਚ ਹਨੇਰਾ ਕਰ ਛੱਡਿਆ । "  

 

   ਸਮਨੀ ਨੇ ਚੰਨ ਵੱਲ ਵੇਖਿਆ । ਪਰ ਹੁਣ ਉਹ ਕੁਝ ਨ ਬੋਲ ਸਕੀ । 

9. 

ਰਾਤ ਹੋ ਗਈ ਸੀ ਤੇ ਕਾਲਾ ਮੰਜ਼ੀ ਤੇ ਪਿਆ ਕੁੱੱਝ

       ਸੋਚ ਰਿਹਾ ਸੀ । ਸੋਚਦੇ - ਸੋਚਦੇ ਹੀ ਉਸਦੀ ਅੱਖ ਲੱਗ ਗਈ ਸੀ । 

 

ਥੋੜ੍ਹੀ ਦੇਰ ਬਾਅਦ ਉਸਨੂੰ ਮਹਿਸੂਸ ਹੋਇਆ , ਜਿਂਵੇ ਕੋਈ ਉਸਦੀ ਛਾਤੀ ਤੇ ਆ ਲੇਟਿਆ ਹੋਵੇ ।

 

" ਚੰਨ ! ਤੂੰ ਇੱਥੇ ਕੀ  ? "  

ਚੰਨ ਨੂੰ ਦੇਖ ਉਸਨੂੰ ਇੱਕਦਮ ਦੂਰ ਹਟਾਉਣ ਦੀ ਕੋਸ਼ਿਸ਼ ਕਰਦੇ ਹੋਏ ਕਾਲੇ ਨੇ ਕਿਹਾ ।

 

    

" ਤੂੰ ! ਤਾਂ ਏਦਾਂ ਡਰ ਗਿਆ ਜਿਂਵੇਂ ਤੇਰੀ ਛਾਤੀ ਤੇ ਮੈਂ ਨਹੀਂ ਕੋਈ ਕਾਲੀ ਨਾਗੀਨ ਆ ਕੇ ਬੈਠ ਗਈ ਹੋਵੇ "  ਚੰਨ ਨੇ ਹੌਲੀ ਅਵਾਜ਼ ਵਿੱਚ ਕਿਹਾ ।  

 

" ਜੇ ਕੋਈ ਆ ਗਿਆ ਤਾਂ  ? ਚੰਨ ! ਤੂੰ ਉੱਠ ਤੇ ਜਾ " ਕਾਲੇ ਨੇ ਇੱਧਰ - ਉੱਧਰ ਵੇਖਦੇ ਹੋਏ ਕਿਹਾ । 

 

" ਅੱਛਾ ! ਠੀਕ ਆ ਚੱਲੀ ਜਾਨੀ ਆਂ , ਪਰ ਪਹਿਲਾਂ ਤੂੰ ਮੇਰੀ ਗੱਲ ਦਾ ਜ਼ਵਾਬ ਦੇ "

 

" ਕਿਹੜੀ ਗੱਲ ਦਾ ?" 

 

" ਏਹੀ ! ਕਿ ਤੂੰ ਮੇਰਾ ਨਾਮ "ਚੰਨ" ਕਿਉਂ ਰੱਖਿਆ ਸੀ ?"  

 

ਕੁੱਝ ਦੇਰ ਦੀ ਚੁੱਪ ਛਾ ਜਾਂਦੀ ਹੈ । 

 

" ਕਿਉਂਕਿ ਤੈਨੂੰ ਵੇਖ ਕੇ ਇੰਝ ਲੱਗਦਾ ਸੀ , ਜਿਵੇਂ ਤੂੰ ਕਿਸੇ ਦੀ ਜ਼ਿੰਦਗੀ ਦਾ ਹਨੇਰਾਂ ਦੂਰ ਕਰਨ ਆਈਆਂ । "    

 

ਦੋਵੇਂ ਇੱਕ- ਦੂਸਰੇ ਵੱਲ ਤੱਕਦੇ ਹਨ ਤੇ ਇੱਕ ਲੰਬੀ ਚੁੱਪ ਛਾ ਜਾਂਦੀ ਹੈ ।  

 

 " ਅੱਜ ਤੈਨੂੰ ਏਨੀ ਨੇੜੇ ਵੇਖ ਕੇ ਇੰਝ ਲੱਗਦਾ ਜਿਵੇਂ ਤੂੰ ਮੇਰੀ ਹੀ ਜਿੰਦਗੀ ਦਾ ਹਨੇਰਾ ਦੂਰ ਕਰਣ "    ਕਾਲੇ ਦੀ ਗੱਲ ਹਾਲੇ ਅਧੂਰੀ ਹੀ ਸੀ ਕਿ  ਇੰਨੇ ਵਿੱਚ ਨਸੀਬੋ ਛੱਤ ਤੇ ਆ ਗਈ । 

" ਕਾਲੇ ਕੱਲ੍ਹ ਡੰਗਰਾਂ ਦੇ ਡਾਕਟਰ ਨੂੰ ਬੁਲਾ ਲਿਆਵੀਂਂ , ਮੱਝ ਦਾ ਵੱਛਾ ਢਿੱਲਾ - ਮੱਠਾ ਜਿਹਾ ਹੋਇਆ ਲੱਗਦਾ "    ਨਸੀਬੋ ਨੇ ਛੱਤ ਤੇ ਆਉਂਦਿਆਂ ਹੀ ਕਿਹਾ । ਇੰਨਾ ਕਿਹ ਉਹ ਮੁੜਣ ਹੀ ਲੱਗੀ ਸੀ ਕਿ ਉਸਦੀ ਨਜ਼ਰ ਕਾਲੇ ਦੀ ਮੰਜ਼ੀ ਤੇ ਕਿਸੇ ਹੋਰ ਦੇ ਪਏ ਹੋਣ ਤੇ ਵੀ ਪੈ ਗਈ । 

 

" ਆਹ ! ਤੇਰੇ ਨਾਲ ਮੰਜ਼ੀ ਤੇ ਚਾਦਰ ਹੇਠ ਕੌਣ ਪਿਆ  ? " 

 

" ਏਹ ਤਾਂ ! ਕਰਮਾਂ , ਭਰਜਾਈ " ਕਾਲੇ ਨੇ ਇੱਕ-ਦਮ ਹੀ ਕਿਹ ਦਿੱਤਾ ।

 

" ਅੱਛਾ !"  ਕਿਹ ਨਸੀਬੋ ਚੱਲੀ ਗਈ । 

 

ਨਸੀਬੋ ਛੱਤ ਤੋਂ ਹੇਠਾਂ ਉੱਤਰੀ ਤਾਂ ਦੇਖਿਆ ਕਿ ਕਰਮਾਂ ਤਾਂ ਅੰਦਰ ਮੰਜ਼ੀ ਤੇ ਸੁੱਤਾ ਪਿਆ ਸੀ ।

ਨਸੀਬੋ ਨੂੰ ਥੋੜ੍ਹਾ ਸ਼ੱਕ ਜਿਹਾ ਹੋਇਆ ।

" ਇੰਨੇ  ਵਿੱੱਚ ਚੰਨ ਛੱਤ ਤੋਂ ਹੇਠਾਂ ਉੱੱਤਰ ਆਈ । 

" ਤੂੰ ! ਕਿੱਥੇ ਸੀ ? " ਨਸੀਬੋ ਨੇ ਗੁੱਸੇ ਵਾਲੀਆਂ ਨਜ਼ਰਾਂ ਨਾਲ ਚੰਨ ਵੱਲ ਵੇਖਦਿਆਂ ਕਿਹਾ ।  

 

" ਮੈਂ ਇੱਥੇ ਹੀ ਸੀ !"   ਇੰਨਾ ਕਿਹ ਚੰਨ ਚੁੱਪ - ਚਾਪ ਅੰਦਰ ਜਾ ਕੇ ਅਪਣਾ ਸਮਾਨ ਸਮੇਟਣ ਲੱਗ ਪੈਂਦੀ ਹੈ 

 

ਅੱਧੀ ਰਾਤ ਹੋ ਚੁੱਕੀ ਸੀ ਤੇ ਚੰਨ ਛੱਤ ਤੋਂ ਹੁੰਦੇ ਹੋਏ ਪਿੱਛਲੇ ਘਰ ਜਾ ਪਹੁੰਚੀ ਸੀ |

ਸਵੇਰ ਹੋਈ ਤਾਂ ਨਸੀਬੋ ਨੂੰ ਚੰਨ ਕਿੱਤੇ ਦਿਖਾਈ ਨਾ ਦਿੱਤੀ ਕਾਲਾ ਵੀ ਅੱਜ ਹਾਲੇ ਤੱਕ ਰੋਟੀ

ਖਾਣ ਨਹੀਂ ਸੀ ਆਇਆ | ਚੰਨ ਦੇ ਕੱਪੜਿਆਂ ਵਾਲਾ ਬੈਗ ਵੀ ਗਾਇਬ ਸੀ |

 ਨਸੀਬੋ ਦਾ ਮੂੰਹ ਰੋਣ-ਹੱਕਾ

ਹੋਇਆ ਪਿਆ ਸੀ ਤੇ ਉਹ ਬੇਸੁਧ ਜਿਹੀ ਹੋ ਕੇ ਮੰਜ਼ੀ ਉੱਤੇ ਬੈਠ ਗਈ | ਕਰਮਾ ਉਸਨੂੰ ਬਾਰ-ਬਾਰ ਪੁੱਛ

ਰਿਹਾ ਸੀ '' ਬੇਬੇ ਚੰਨ ਕਿੱਥੇ ਆ ''                         

ਪਰ ਨਸੀਬੋ ਕੋਲ ਹੁਣ ਕੋਈ ਜ਼ਵਾਬ ਨਹੀਂ ਸੀ।

https://img.over-blog-kiwi.com/2/61/17/10/20190708/ob_01e56c_21106549-475286176182530-2775670045542.jpg

 

 

 

 

 

 

 

 

 

 

 

Share this post
Repost0
To be informed of the latest articles, subscribe:
Comment on this post