Overblog
Edit post Follow this blog Administration + Create my blog
Harwinder kaur tetriya

Published from Overblog

July 8 2019 , Written by Harwinder kaur

ਕਾਾਲਾ ਰਾਤ ਦੀ ਰੋਟੀ ਖਾਣ ਨਸੀਬੋ ਦੇ ਘਰ ਆ ਗਿਆ ਸੀ । ਪਰ ਘਰ ਕੋਈ ਨਹੀਂ ਸੀ ।    

 

ਕਾਲੇ ਨੂੰ ਯਾਦ ਆਇਆ ਕਿ ਅੱਜ ਚਰਣੋਂ ਦੀ ਜੇਠਾਣੀ ਦੀ ਕੁੜੀ ਦੇ ਵਿਆਹ ਦੀਆਂ ਤਿਆਰੀਆਂ ਚੱੱਲ ਰਹੀਆਂ ਨੇ  , ਇਸ ਲਈ ਨਸੀਬੋ ਸ਼ਾਇਦ ਉੱਧਰ ਹੀ ਸੀ ।

  ਕਾਲਾ ਮੁੜਨ ਹੀ ਲੱਗਾ ਸੀ ,ਕਿ ਉੱਸਦੀ ਨਜ਼ਰ  ਮੰਜ਼ੀ ਤੇ ਪਈ ਸਿਤਾਰਿਆਂ ਵਾਲੀ ਚੁੰਨੀ ਤੇ ਪਈ  ਤੇ ਉਹ ਕੁੱਝ ਸੋਚਣ ਲੱਗਾ ।

 

" ਕਾਲੇ ਬਾਈ ਬੇਬੇ ਰੋਟੀ ਬਣਾ ਕੇ ਰੱਖ ਗਈ ਆ , ਖਾਅ ਲਵੀਂ  ਤੇ "   

 

  " ਚੰਨ ਆ ਗਈ ? "  ਕਾਲੇ ਨੇ ਕਰਮੇ ਦੀ ਗੱਲ ਨੂੰ ਵਿੱਚੋਂ ਕੱਟਦਿਆਂ ਕਿਹਾ । 

 

 

" ਹਾਂ ! ਮੈਂ ਏਹੋ ਤਾਂ ਕਹਿਣ ਲੱਗਾ !   ਚੰਨ ਆ ਗਈ ਆ !  ਬੇਬੇ ਤੇ ਚੰਨ ਵਿਆਹ ਦੀਆਂ ਤਿਆਰੀਆਂ ਕਰਵਾਉਣ ਗਈਆਂ ਨੇ । " 

 

  ਸਿਤਾਰਿਆਂ ਵਾਲੀ ਚੁੰਨੀ ਵੱਲ ਦੇਖਦਿਆਂ , ਕਾਲੇ ਦਾ ਦਿਲ ਤੇਜ਼ੀ ਨਾਲ ਧੜਕਣ ਲੱਗਾ ਸੀ । ਉਹ ਤੇਜ਼ - ਤੇਜ਼ ਕਦਮਾਂ ਨਾਲ ਬਿਨਾਂ ਰੋਟੀ ਖਾਧੇ ਹੀ ਪਿੱੱਛਲੇ ਘਰ ਵੱਲ ਨੂੰ ਮੁੜ ਗਿਆ ਸੀ । 

 

 

 

 

 

    ਚਰਣੋਂ ਦੀ ਜੇਠਾਣੀ ਦੇ ਘਰ 'ਚੋਂ'  ਗੀਤਾਂ ਦੀ ਆਵਾਜ਼ ਸੁਣਾਈ ਦੇ ਰਹੀ ਸੀ । 

   ਕਾਲੇ ਨੇ ਅੱਜ ਮੰਜੀ ਵਿਹੜੇ ਵਿੱਚ ਹੀ ਢਾਹ ਲਈ ਸੀ ਤੇ ਰਾਤ ਨੂੰ ਚੰਨ ਵੱਲ ਤੱਕਦਿਆਂ - ਤੱਕਦਿਆਂ ਹੀ ਉਸਦੀ ਅੱਖ ਲੱਗ ਗਈ ਸੀ । 

 

 

       

 

    ਵਿਆਹ ਤੇ ਬਹੁਤ ਰਿਸ਼ਤੇਦਾਰ  ਆਏ ਹੋਏ ਸਨ । ਇਸ ਕਰਕੇ ਕੁਝ ਔਰਤਾਂ ਚਰਣੋਂ ਦੇ ਘਰ ਤੇ ਕੁੱਝ ਨਸੀਬੋ ਦੇ ਘਰ ਆ ਗਈਆਂ ਸਨ |

 

ਸਵੇਰ ਹੋਈ ਤਾਂ ਕਾਲਾ ਨਸੀਬੋ ਦੇ ਘਰ ਆ ਪਹੁੰਚਿਆ ਸੀ । 

ਦੋਨੋਂ ਕਮਰੇ ਔਰਤਾਂ ਨਾਲ ਭਰੇ ਪਏ ਸਨ ।

 

 

           " ਆਹ ! ਔਰਤਾਂ ਚ ਬੰਦਿਆਂ ਦਾ ਕੀ ਕੰਮ ਜ਼ਨਾਨੀਆਂ ਦੀਆਂ ਆਪਸ  ''  ਸੋ ਤਰ੍ਹਾਂ ਦੀਆਂ ਗੱਲਾਂ ਹੁੰਦੀੀਆਂ ਨੇ " 

   ਕਾਲੇ ਨੂੰ ਉਥੇ ਵੇਖ ਕੇ ਇੱਕ ਔਰਤ ਨੇ ਨਸੀਬੋ ਨੂੰ ਬੋਲਣਾ ਸ਼ੁਰੂ ਕਰ ਦਿੱਤਾ ।

 

 

" ਨੀ ਭੈਣੇ ! ਇਹਨੂੰ ਜ਼ਨਾਨੀਆਂ ਦੀਆਂ ਗੱਲਾਂ ਦਾ ਕੀ ਪਤਾ ।  ਕੱਲਾ - ਕੇਹਰਾ ਤਾਂ ਹੈ । ਇਹ ਤਾਂ ਆਪਣਾ ਕਾਲਾ ।" 

 

 ਕਾਲੇ ਨੂੰ ਗੱਲ ਸੁਣਾਈ ਦੇ ਗਈ ਸੀ ਤੇ ਉਹ ਵਾਪਸ ਮੁੜ ਚੱਲਿਆ ਸੀ । 

 

  " ਬੀਬੀ ! ਥੋੜ੍ਹਾ ਹੌੌਲੀ ਬੋਲ ਦਿੰਦੀ । 

     ਮੈਨੂੰ ਲੱਗਦਾ ਉਹਨੂੰ ਸੁਣ ਗਿਆ ।ਉਹਨੂੰ ਬੁਰਾ ਲੱਗਿਆ ਹੋਊ ।"  ਚੰਨ ਨੇ ਥੋੜ੍ਹਾ ਗੁੱਸੇ ਨਾਲ ਕਿਹਾ । 

 

" ਉਹਦਾ ਤਾਂ ਪਤਾ ਨਹੀਂ ! ਪਰ ਲੱਗਦਾ ਤੈਨੂੰ ਬਹੁਤ ਬੁਰਾ ਲੱਗ ਗਿਆ "   ਕੋਲ ਬੈਠੀ ਇੱਕ ਔਰਤ ਨੇ ਮਸਕਰੀ ਕਰਦੇ ਹੋਏ ਕਿਹਾ । 

   

  " ਵੇ ਕਾਲੇ !  ਤੂੰ ਤਾਂ ਕੱਲ ਚੰਨ ਨੂੰ  ਲੈਣ ਗਿਆ ਸੀ ।"  ਪਿੰਡ ਦੀ ਔਰਤ ਨੇ ਕਾਲੇ ਨੂੰ ਅਵਾਜ਼ ਮਾਰ  ਦੁਬਾਰਾ ਮਸਕਰੀ ਕਰਦੇ ਕਿਹਾ । 

 

 

" ਹਾਂ ! ਗਿਆ ਸੀ । ਪਰ ਮੈਨੂੰ ਚੰਨ ਦੀ ਸਿਆਣ ਨਹੀਂ ਆਈ । "   ਕਾਲੇ ਨੇ ਦੂਰ ਖੜ੍ਹੇ ਨੇ ਹੀ ਕਿਹਾ । 

 

‘‘ਅੱਛਾ ?  ਤੈਨੂੰ ਚੰਨ ਦੀ ਸਿਆਣ ਨਹੀਂ ਆਈ  ?’’ ਔਰਤ ਨੇ ਫਿਰ ਮਸਕਰੀ ਕਰਦੇ ਹੋਏ ਕਿਹਾ । 

     

ਪਰ ਕਾਲਾ ਮਸਕਰੀਆਂ ਨੂੰ ਅਣਗੌਲਿਆ ਕਰਕੇ , ਨਹੀਂ , ਕਹਿ ਕੇ ਚੱਲਾ ਗਿਆ । 

 

 " ਤੈਨੂੰ ਪਤਾ ?  ਤੇਰਾ ਨਾਮ ਚੰਨ ਵੀ ਏਸੇ ਨੇ ਰੱਖਿਆ ਸੀ "   ਇਹ ਮਸਕਰੀ ਕਰਣ ਵਾਲੀ ਉਹੀ ਔਰਤ ਸੀ । ਜਿਸ ਤੋਂ ਚੰਨ ਨੇ ਘਰ ਦਾ ਰਾਹ ਪੁੱਛਿਆ ਸੀ ।

 

 5.

 

     ਰਾਤ ਹੋ ਗਈ ਸੀ । ਚੰਨ ਤੇ ਨਸੀਬੋ ਆਪਣੀ - ਆਪਣੀ ਮੰਜੀ ਤੇ ਪਆਂ ਹੋਇਆ ਸਨ ।

" ਬੇਬੇ ! ਕਾਲੇ ਦਾ ਹਾਲੇ ਤੱਕ ਵਿਆਹ ਕਿਉਂ ਨਹੀਂ ਕੀਤਾ ? "      ਚੰਨ ਨੇ ਕੁੱਝ ਸੋਚਦੇ ਹੋਏ ਨਸੀਬੋ ਤੋਂ ਪੁੱਛਿਆ । 

 

" ਮੈਂ  ਤਾਂ ਬਥੇਰੀਆਂ ਕੋਸ਼ਿਸ਼ਾ ਕੀਤੀਆਂ ਨੇ , ਕਿਤੇ ਰਿਸ਼ਤਾ ਹੋ ਜਾਵੇ । ਪਰ ਇੱਕ ਤਾਂ ਰੰਗ ਕਾਲਾ , ਉਤੋਂ ਕਰਤੂਤਾਂ ਮਾੜੀਆ  ਰਿਸ਼਼ਤੇ ਤਾਂ ਆਉਂਦੇ ਆ । ਪਰ ਰੰਗ ਦੇਖ ਕੇ ਤੇ ਕਰਤੂਤਾਂ ਸੁਣ ਕੇ , ਗੱਲ ਅੱਗੇ ਨਹੀਂ ਤੋਰਦੇ । "  

 

   " ਦੇਖਣ ''  ਤਾਂ ਇੰਨਾ ਮਾੜਾ ਨਹੀਂ ਲੱਗਦਾ

 ਕਰਤੂਤਾਂ ਕੀ ਮਾੜੀਆ ਨੇ ?    ਏਦਾਂ ਦਾ ਤਾਂ ਲੱਗਦਾ ਨਹੀਂ ਵੈਸੇ  ’’   ਚੰਨ ਨੇ ਗੱਲ ਜਾਨਣ ਦੀ ਕੋਸ਼ਿਸ਼ ਕੀਤੀ ।

 

ਨਾਲ ਦੇ ਪਿੰਡੋ ਕੁੜੀ  ਵਿਆਹੀ ਹੋਈਆ  ਆਪਣੀ ਓ ਸਾਹਮਣੇ ਵਾਲੀ ਬੀਹੀ '' ,  ਓਸੇ ਦੀ  ਭੈਣ ਸੀ , ਉਹਦੇ ਨਾਲ ਚੱਕਰ ਚਲਾਈ ਬੈਠਾ ਸੀ । ਕੁੜੀ ਨੇ ਜਦੋਂ ਵਿਆਹ ਦੀ ਗੱਲ ਕੀਤੀ , ਤਾਂ ਇਹਨੇ ਵਿਆਹ ਤੋਂ ਮਨਾ ਕਰ ਦਿੱਤਾ । ਫੇਰ ਪਤਾ ਨਹੀਂ ਕੁੜੀ ਦਾ ਕੀ ਹੋਇਆ ?  ਕਿੱਧਰ ਗਈ ? " 

   " ਹੁਣ ਏਹੋ ਜਿਹੇ ਨੂੰ ਕੌਣ ਆਪਣੀ ਧੀ ਦਾ ਰਿਸ਼ਤਾ ਕਰੂ ? "

ਪਰ ਤੂੰ ਕੀ ਲੈਣਾ ਏਹਨਾਂ ਗੱਲਾਂ ਤੋਂ , ਨਸੀਬੋ ਨੇ ਮੱਥੇ ਤਿਉੜਿਆਂ ਪਾਉਂਦੇ ਕਿਹਾ ।

 

" ਮੈਂ ਤਾਂ ਏਸ ਕਰਕੇ ਪੁੱਛਿਆ ਸੀ ਕਿ ਉਹਦਾ ਵੀ ਤਾਂ ਦਿਲ ਕਰਦਾ ਹੋਊ ਵਿਆਹ ਨੂੰ , ਤੇ ਫੇਰ ਏਦਾਂ ਤਾਂ ਕੱਲ੍ਹੇ ਜਿੰਦਗੀ ਕੱਟਣੀ ਵੀ ਸੌਖੀ ਨਹੀਂ ਹੁੰਦੀ "     ਸ਼ਾਇਦ ਚੰਨ ਨੂੰ ਔਰਤਾਂ ਦੀਆਂ ਗੱਲਾਂ ਬਹੁਤ ਬੁਰੀਆਂ ਲੱਗੀਆਂ ਸਨ ।   

 

 " ਤੈਂ ੳਹੁਦੀ ਔਖਸੌਖ ਤੋਂ ਕੀ ਲੈਣਾ , ਤੂੰ ਚੁੱਪ ਕਰਕੇ ਸੌਂ ਜਾ ਕੱਲ੍ਹ ਵਿਆਹ '' ਬਹੁਤ ਕੰਮ ਨੇ  "  ਨਸੀਬੋ ਨੇ ਝਿੜਕਣ ਦੇ ਲਹਿਜੇ ਵਿੱਚ ਕਿਹਾ ।

  ਚੰਨ ਕਿੰਨਾ ਹੀ ਚਿਰ  ਆਸਮਾਨ ਵੱਲ ਵੇਖ ਕੁਝ ਸੋਚਦੀ ਰਹੀ । ਫਿਰ ਕਿਸ ਵੇਲੇ ਉਸਦੀ ਅੱਖ ਲੱਗੀ , ਉਸਨੂੰ ਆਪ ਵੀ ਪਤਾ ਨਹੀਂ ਚੱਲਿਆ । 

 

     ਮੂੰਹਨੇਰੇ ਹੀ ਭਾਂਡਿਆਂ ਦੇ ਖੜਾਕ ਨਾਲ ਚੰਨ ਦੀ ਅੱਖ ਖੁੱਲ੍ਹ ਗਈ ਸੀ । ਔਰਤਾਂ ਨੇ ਤਿਆਰੀਆਂ ਸ਼ੁੁਰੂ ਕਰ ਦਿੱਤੀਆਂ ਸੀ ।  

       ਫਿਰ ਸਾਰਾ ਦਿਨ ਵਿਆਹ ਵਿੱਚ ਹੀ ਬੀਤ ਗਿਆ ।   

  ਵਿਆਹ ਦੇ ਕੰਮਧੰਦੇ ਨੀਬੇੜਦੇ - ਨੀਬੇੜਦੇ ਹੀ  ਚਰਣੋਂ ਦੀ ਕੁੜੀ ਸਮਨੀ  ਤੇ ਚੰਨ ਦੀ ਚੰਗੀ ਜਾਣ- ਪਹਚਾਨ ਹੋ ਗਈ ਸੀ ।

 

 

 6.

 

    

            

        ਵਿਆਹ ਨਿਬਟ ਗਿਆ ਸੀ ਤੇ ਇੱਕ - ਦੋ ਦਿਨਾਂ ''  ਸਭ ਰਿਸ਼ਤੇਦਾਰ ਆਪੋੋ ਅਪਣੇ ਘਰਾਂ ਨੂੰ ਚੱਲੇ ਗਏ ਸਨ ।

 

ਸਵੇਰ ਦਾ ਵੇਲਾ ਸੀ ।

ਸਮਨੀ ਨੇ ਆ ਨਸੀਬੋ ਦਾ ਬੂਹਾ ਖੜ੍ਹਕਾ ਦਿੱਤਾ ।   

         " ਚੰਨ ਤੂੰ ਏਨੇ ਚਿਰ ਬਾਅਦ ਸਾਡੇ ਪਿੰਡ ਆਈ ਆਂ !  ਚੱਲ ਮੈਂ ਅੱਜ ਤੈਨੂੰ ਸਾਡਾ ਸਾਰਾ ਪਿੰਡ ਦਿਖਾ ਕੇ ਲਿਉਨੀ ਆ । "

ਸਮਨੀ ਨੇ ਚਾਅ ਨਾਲ ਕਿਹਾ ਤੇ ਆ ਮੰਜ਼ੀ ਤੇ ਬੈਠ ਗਈ । 

 

    " ਪਿੰਡ ਤਾਂ ਦਿਖਾ ਲਿਆ ਪਰ ਪੁਰਾਣੇ ਖੂਹ ਤੇ ਨਹੀਂ ਜਾਣਾ ।"  ਨਸੀਬੋ ਨੇ ਸਖ਼ਤ ਹਿਦਾਇਤ ਦੇ ਲਹਿਜ਼ੇ ਵਿੱਚ ਕਿਹਾ ।  

 

 " ਪੁਰਾਣੇ ਖੂਹ ਤੋਂ ਤਾਂ ਮੈਂਨੂੰ ਆਪ ਹੀ ਡਰ ਲੱਗਦਾ ,  ਜਦੋਂ ਬੇਬੇ ਜਾਂਦੀ ਹੁੰਦੀ ਆ , ਓਦੋਂ ਮੈਂ ਬੇਬੇ ਦੇ ਨਾਲ ਚੱਲੀ ਜਾਨੀ ਆ । ਮੈਂ ਕੱਲੀ ਤਾਂ ਕਦੇ ਨਹੀਂ ਗਈ । "       ਕਹਿੰਦੇ ਹੋਏ ਸਮਨੀ ਦੇ ਮੱਥੇ ਤੇ ਹੱਲਕੀਆਂ ਤਿਉੜੀਆਂ ਪੈ ਗਈਆਂ ।  

     

  " ਅੱਛਾ ! ਚੱਲ ਚੱਲੀਆ ਜਾਓ । ਪਰ ਦੁਪਹਿਰਾਂ ਹੋਣ ਤੋਂ ਪਹਿਲਾਂ ਮੁੜ ਆਈਓ ।   

 

 ਹਾਂ ! ਜਲਦੀ ਹੀ ਮੁੜ ਆਵਾਂਗੀਆਂਂ ।    ਇੰਨਾ ਕਿਹ ਸਮਨੀ ਤੇ ਚੰਨ ਤੁਰ ਪਈਆਂ ।  

 

     " ਬੇਬੇ ਪੁਰਾਣੇ ਖੂਹ ਤੇ ਜਾਣ ਤੋਂ ਕਿਉਂ ਮਨਾ ਕਰ ਰਹੀ ਸੀ । "  ਪਿੰਡ ਘੁੰਮਦਿਆਂ -  ਘੁੰਮਦਿਆਂ ਚੰਨ ਨੇ 

ਸਮਨੀ ਤੋਂ ਪੁੱਛਿਆ ।

 

 

 " ਕਹਿੰਦੇ ਆ ਪੁਰਾਣੇ ਖੂਹ ਤੇ ਭੂਤਾਂ - ਚੁੜੈਲਾਂ ਨੇ ,  ਮੈਂ ਮੇਰੀ ਬੇਬੇ ਨਾਲ ਤਾਂ ਚੱਲੀ ਜਾਨੀ  , ਕਦੀ -  ਕਦਾਈਂ ਕੱਚਿਆਂ ਅੰਬੀਆਂ ਤੋੜਣ ।  ਉੰਜ ਪਿੰਡ ਦੀਆਂ ਸਾਰੀਆਂ ਔਰਤਾਂ ਆਚਾਰ ਲਈ ਕੱਚੀਆਂ ਅੰਬੀਆਂ ਪੁਰਾਣੇ ਖੂਹ ਤੋਂ ਹੀ ਤੋੜ ਕੇ ਲਿਆਉਦੀਆਂ ਨੇ । " 

 

   "ਅੱਛਾ ! ਫੇਰ ਕਦੀ ਕੋਈ ਭੂਤ - ਚੁੜੇਲ ਨਹੀਂ ਚਿੰਮੜੀ "  ਚੰਨ ਨੇ ਭੂਤਾਂ - ਚੁੜੈਲਾਂ ਵਾਲੀ ਗੱਲ ਦਾ ਮਜ਼ਾਕ ਉੜਾਉਂਦੇ ਕਿਹਾ ਤੇ ਚੰਨ ਦੀ ਇਹ ਗੱਲ ਸੁਣ ਕੇ ਸਮਨੀ   ਨੂੰ ਵੀ ਹਾਸਾ ਆ ਗਿਆ।  

 

  " ਚੱਲ ਆਪਾਂ ਪੁਰਾਣੇ ਖੂਹ ਤੇ ਵੀ ਗੇੜੀ ਮਾਰ ਕੇ ਆਉਂਨੇ ਆਂਂ । ਵੈਸੇ ਵੀ ! ਮੈਂ ਕਦੀ ਕੱਚੀਆਂ ਅੰਬੀਆਂ ਦੇ ਦਰਖ਼਼ਤ ਨਹੀਂ ਵੇਖੇ ।" 

 

 

  " ਨਹੀਂ ! ਤੇਰੀ ਬੇਬੇ ਨੇ ਮਨਾ ਕੀਤਾ । ਤੈਨੂੰ ਤਾਂ ਬੇਬੇ ਨੇ ਕੁਝ ਨਹੀਂ ਕਹਿਣਾ , ਪਰ ਮੇਰੀ ਗੁੱਤ ਪੱਟ ਦਊਗੀ । " 

 

" ਬੇਬੇ ਨੂੰ ਆਪਾਂ ਨਹੀਂ ਦੱਸਦੇ । ਨਾਲੇ ਤੂੰ ਮੈਨੂੰ ਕਿਹਾ ਸੀ ਕਿ ਸਾਰਾ ਪਿੰਡ ਦਿਖਾਏਗੀ । ਫੇਰ ਸਾਰੇ ਪਿੰਡ '' ਤਾਂ ਪੁਰਾਣਾ ਖੂਹ ਵੀ ਆਉਂਦਾ । ਹੁਣ ਤੂੰ ਆਵਦੀ ਗੱਲ ਤੋਂ ਨਾ ਮੁੱਕਰ "   ਚੰਨ ਨੇ ਆਪਣੀ ਗੱਲ ਮੰਨਵਾਉਣ ਲਈ ਸ਼਼ਰਾਰਤੀ ਜਿਹੇ ਤਰੀਕੇ ਨਾਲ ਕਿਹਾ ।

 

 

 

 

 

 

ਅੱਛਾ ! ਚੱਲ ਆਪਾਂ ਪਹਿਲਾਂ ਖੇਤ ਵੱਲ ਨੂੰ ਚੱਲਦੇ ਆਂ । ਜੇ ਗੁਰਜੋਤ ਵੀਰ ਮਿਲ ਗਿਆ ਤਾਂ ਓਦੇ ਨਾਲ ਪੁਰਾਣੇ ਖੂਹ ਤੇ ਚੱਲੇ ਚੱਲਾਂਗੇ । |

 

 

 " ਗੁਰਜੋਤ ਕੌੌਣ ?"  ਖੇਤ ਵੱਲ ਨੂੰ ਜਾਂਦਿਆਂ ਚੰਨ ਨੇ ਪੁੱਛਿਆ । 

 

 " ਆਪਣਾ ਕਾਲਾ ! ਗੁਰਜੋਤ ਓਦਾ ਸਕੂਲ ਦਾ ਨਾਮ ਸੀ । ਅਸੀਂ ਤਾਂ ਓਹਨੂੰ ਗੁਰਜੋਤ ਹੀ ਕਹਿਨੇੇ ਆ । ਸਾਰੇ ਪਿੰਡ ''  ਓਹੀ ਤਾਂ ਚਾਰ ਜਮਾਤਾਂ ਪੜ੍ਹ - ਲਿਖ ਗਿਆ ਸੀ । ਫੇਰ ਉਹ ਖੇਤੀਬਾੜੀ ਦੇ ਕੰਮ ਲੱਗ ਗਿਆ । " 

 

  "ਅੱਛਾ ? ਬੇਬੇ ਤਾਂ ਕੁੱਛ ਹੋਰ ਹੀ ਕਹੀ ਜਾਂਦੀ ਸੀ ।" ਚੰਨ ਨੇ ਆਪਣੇ - ਆਪ ਨੂੰ ਹੀ ਕਿਹਾ । 

 

 ਕਾਲਾ ਖੇਤ ਵੱਲੋਂ ਮੁੜਿਆ ਆ ਰਿਹਾ ਸੀ ।

 

 "  ਗੁਰਜੋਤ ! ਅਸੀਂ ਪੁਰਾਣੇ ਖੂਹ ਤੇ ਜਾਣਾ , ਤੂੰ ਸਾਡੇ ਨਾਲ ਚੱਲ । ਮੈਨੂੰ ਪੁਰਾਣੇ ਖੂਹ ਤੋਂ ਡਰ ਲੱਗਦਾ" ਸਮਨੀ   ਨੇ ਕਾਲੇ ਨੂੰ ਨਾਲ ਚੱਲਣ ਲਈ ਮਨਾਉਂਦੇ ਹੋਏ ਕਿਹਾ । 

 

 "ਅੱਛਾ ! ਠੀਕ ਆ । ਚੱਲਦੇ ਆ । "  ਕਾਲੇ ਨੇ ਚੰਨ ਵੱਲ ਵੇਖਦਿਆਂ ਕਿਹਾ । 

 

  ਤਿੰਨੋਂ ਪੁਰਾਣੇ ਖੂਹ ਵੱਲ ਨੂੰ ਤੁਰ ਪਏ । 

  ਥੋੜ੍ਹੀ ਦੂਰੀ ਤੇ  ਪਿੰਡ ਤੋਂ ਥੋੜ੍ਹਾ ਬਾਹਰ ਸੀ ਇਹ ਪੁਰਾਣਾਂ ਖੂਹ । ਖੂਹ ਦੇ ਆਲੇ- ਦੁਆਲੇ ਬਹੁਤ ਤਰ੍ਹਾਂ ਦੇ ਪੇੜ - ਪੋਦੇ ਲੱਗੇ ਹੋਏ ਸਨ ਤੇ ਖੂਹ ਤੋਂ ਥੋੜ੍ਹੀ ਦੂਰੀ ਤੇ ਅੰਬੀਆਂ ਦੇ ਬਹੁਤ ਸਾਰੇ ਦਰਖ਼ਤ ਲੱਗੇ ਹੋਏ ਸਨ ।

 

 

ਸਮਨੀ ਅੰਬੀਆਂ ਤੋੜਣ ਚੱਲੀ ਗਈ ਸੀ ਤੇ ਚੰਨ ਤੇ ਕਾਲਾ ਪੁਰਾਣੇ ਖੂਹ ਕੋਲ ਹੀ ਰੁੱਕ ਗਏ ਸਨ ।  

  

" ਅੱਛਾ ! ਏਥੇ ਚੁੜੇੈਲਾਂ ਰਹਿੰ ਦੀਆਂ , ਤੂੰ ਦੇਖੀ ਆ ਕਦੀ ਕੋਈ ਚੁੜੈਲ ? " ਚੰਨ  ਨੇ ਕਾਲੇ ਨੂੰ ਮਜ਼ਾਕ ਕਰਦਿਆਂ ਕਿਹਾ । 

 

" ਨਹੀਂ ! ਚੁੜੈਲਾਂ - ਭੁੱਤਾਂ ਤਾਂ ਕੁਝ ਨਹੀਂ ਇੱਥੇ । ਏਹ ਤਾਂ ਪਿੰਡ ਦੇ ਬਾਹਰ ਵੱਲ ਨੂੰ ਆ ਜਾਂਦਾ ਤੇ ਇੱਧਰ ਥੋੜ੍ਹਾ ਸੁੰਨਸਾਨ ਜਿਹਾ , ਤਾਂ ਪਿੰਡ ਦੇ ਲੋਕਾਂ ਨੇ ਏੰਦਾਂ ਦੀਆਂ ਗੱਲਾਂ ਫੈਲਾ ਰੱਖਿਆਂ ਨੇ । 

 

" ਤੂੰ ! ਮੈਨੂੰ ਸੱਚੀ ਨਹੀਂ ਪਹਿਚਾਣਆਂ ਸੀ ? "  

 

ਚੰਨ ਦੀ ਇਸ ਗੱਲ ਦਾ ਕਾਲੇ ਨੇ ਕੋਈ ਜ਼ਵਾਬ ਨਾ ਦਿੱਤਾ ।

 

   "ਅੱਛਾ । ਮੱਤਲੱਬ ਪਹਚਾਨ ਲਿਆ ਸੀ ।" 

  

ਚੰਨ ਨੇ ਮਜ਼ਾਕ ਕਰਣਾ ਸ਼ੁਰੂ ਕਰ ਦਿੱਤਾ ।

 ਮਜ਼ਾਕ ਕਰਦਿਆਂ - ਕਰਦਿਆਂ ਅਚਾਨਕ ਉਸਦਾ ਪੈਰ ਲੱੜਖੜਾ ਗਿਆ । ਪਰ ਕਾਲੇ ਨੇ ਉਸਨੂੰ ਸਂਭਾਲ ਲਿਆ ਸੀ । ਪਰ ਖੂਹ '' ਡਿੱਗਣ ਦੇ ਡਰ ਨਾਲ ਉਸਦੇ ਮੂੰਹ ਦਾ ਰੰਗ ਪੀਲਾ ਪੈ ਗਿਆ ਸੀ ਤੇ ਉਸਦੇ ਹੱਥ - ਪੈਰ ਕੰਬਣ  ਲੱਗ ਗਏ ਸਨ । 

 

  " ਤੈਨੂੰ ਕੀ ਹੋਇਆ ?" ਸਮਨੀ ਨੇ ਚੰਨ ਦੀ ਹਾਲਤ ਦੇਖ ਕੇ ਪੁੱਛਿਆ ।  

 

" ਕੀ ! ਹੋਇਆ ਗੁਰਜੋਤ ? ਚੰਨ ਦਾ  ਮੂੰਹ ਕਿਉਂ ਪੀਲਾ ਪਇਆ ਹੋਇਆ ਤੇ  ਕੰਬ ਕਿਉਂ ਰਹੀ ਆ ?"   ਚੰਨ ਦੀ ਹਾਲਤ ਦੇਖ ਕੇ ਸਮਨੀ ਨੇ ਦੁਬਾਰਾ ਪੁੱਛਿਆ ।

 

" ਕੁੱਛ ਨਹੀਂ ! ਬੱਸ ਖੂਹ ਦੇਖ ਕੇ ਡਰ ਗਈ ।"   ਕਾਲੇ ਨੇ ਤੁਰਦੇ ਹੋਏ ਕਿਹਾ । 

 

  ਚੰਨ ਵੀ ਚੁੱਪ - ਚਾਪ ਤੁਰ ਪਈ । ਪਰ ਉਸਦਾ ਮੂੰਹ ਹਾਲੇ ਵੀ ਪੀਲਾ ਪਿਆ ਹੋਇਆ ਸੀ ਤੇ ਹੱਥ - ਪੈਰ ਕੰਬ ਰਹੇ ਸਨ ।

 

ਘਰ ਪਹੁੰਚ ਕੇ ਚੰਨ ਚੁੱਪ - ਚਾਪ ਮੰਜ਼ੀ ਤੇ ਪੈ ਗਈ ਸੀ ।

 

" ਕੀ ਹੋਇਆ ਚੰਨ ਨੂੰ ?"  ਨਸੀਬੋ ਨੇ ਚੰਨ ਦੇ ਪੀਲੇ ਪਏ ਮੂੰਹ ਵੱਲ ਵੇਖਦਿਆਂ ਕਿਹਾ । 

 

" ਪਤਾ ਨਹੀਂ  ? ਸ਼ਾਇਦ ਖੂਹ ਤੋਂ ਡਰ ਗਈ ।"  ਸਮਨੀ ਨੂੰ ਵੀ ਕੁਝ ਸਮਝ ਨਹੀਂ ਸੀ ਆ ਰਿਹਾ ।

 

" ਖੂਹ ਤੋਂ ? ਖੂਹ ਤੇ ਕੀ ਕਰਣ ਗਈਆਂ ਸੀ ? "  ਨਸੀਬੋ ਨੇ ਸਮਨੀ ਨੂੰ ਝਿੜਕਦੇ ਹੋਏ ਕਿਹਾ । 

ਮੈਂ ਤਾਂ ਚੰਨ ਨੂੰ ਪਿੰਡ ਦਿਖਾਉਣ ਲੈ ਗਈ ਸੀ ।"  ਹੁਣ ਸਮਨੀ ਵੀ ਥੋੜ੍ਹਾ ਘਬਰਾ ਗਈ ਸੀ । 

 

 ਪਰ ਨਸੀਬੋ ਦਾ ਗੁੱਸਾ ਠੰਡਾ ਨਹੀਂ ਸੀ ਹੋ ਰਿਹਾ ਤੇ ਉਹ ਬਾਰ - ਬਾਰ ਸਮਨੀ ਨੂੰ ਝਿੜਕਣ ਲੱਗ ਪੈਂਦੀ ਸੀ ।

 

  ਨਸੀਬੋ ਦੇ ਝਿੜਕਣ ਦੀ ਆਵਾਜ਼  ਸੁਣ ਕੇ ਚਰਣੋਂ ਵੀ ਉਥੇ ਆ ਪਹੁੰਚੀ

  ‘‘ ਕੀ ਹੋਇਆ ਨਸੀਬੋ ?  ਪੁਰਾਣੇ ਖੂਹ ਤੇ ਜੇ ਚੱਲੀ ਵੀ ਗਈ ਚੰਨ  ? ਜਾਂ ਤੈਨੂੰ ਸੱਚ ਸਾਹਮਣੇ ਆਉਣ ਦਾ ਡਰ ਪਿਆ ਹੋਇਆ ? " 

     ਚਰਣੋਂ ਦੀ ਇਹ ਗੱਲ ਸੁਣ ਕੇ ਨਸੀਬੋ ਚੁੱਪ ਹੋ ਗਈ ।

 

7. 

 

  ਜਦੋਂ ਦੀ ਚੰਨ ਪੁਰਾਣੇ ਖੂਹ ਤੋਂ ਵਾਪਸ ਆਈ ਸੀ । ਓਦੋਂ ਤੋਂ ਹੀ ਉਹ ਕੁੱਝ ਬਦਲੀ - ਬਦਲੀ ਜਿਹੀ ਲੱਗ ਰਹੀ ਸੀ ।

ਨਸੀਬੋ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਚੰਨ ਦਾ ਇੱਥੇ ਮਨ ਨਹੀਂ ਲੱਗ ਰਿਹਾ ।  ਪਿੰਡ ਵਿੱਚ ਮੇਲਾ ਲੱਗਣ ਵਾਲਾ ਸੀ ਤੇੇ ਉਸ ਨੇ ਪੱਕਾ ਮਨ ਬਣਾ ਲਿਆ ਸੀ ਕਿ ਉਹ ਚੰਨ ਨੂੰ ਆਪ ਮੇਲਾਾ ਦਿਖਾਉਣ ਲੈ ਕੇ ਜਾਵੇਗੀ ਤੇ ਇਹ ਗੱਲ ਉਸਨੇ ਬੜੇ ਚਾਅ ਤੇ ਲਾਡ ਨਾਲ ਚੰਨ ਨੂੰ ਕਹੀ ਸੀ ।  

ਐਂਤਵਾਰ ਤੋਂ ਮੇਲਾ ਸੁਰੂ ਹੋ ਗਿਆ ਸੀ ਤੇ ਚੰਨ ਮੇਲੇ ਜਾਣ ਲਈ ਤਿਆਰ ਹੋ ਗਈ ਸੀ । 

  " ਬੇਬੇ ਤੂੰ ਤਾਂ ਹਾਲੇ ਤਿਆਰ ਨਹੀਂ ਹੋਈ ?"   ਚੰਨ ਨੇ ਜਦੋਂ ਨਸੀਬੋ ਨੂੰ ਕਿਹਾ ਤਾਂ ਓਦੋਂ ਉਸਨੂੰ ਯਾਦ ਆਇਆ ।

 

" ਮੇਰੇ ਤਾਂ ਪੁੱਤ ਯਾਦ ਨਹੀਂ ਰਿਹਾ ਸੀ । ਅੱਜ ਤਾਂ ਮੈਂ ਤੇ ਚਰਣੋਂ ਨੇ ਮੰਡੀ ਨੂੰ ਜਾਣਾ ।"  ਨਸੀਬੋ ਨੇ ਕੁੱਝ ਸੋਚਦੇ ਹੋਏ ਕਿਹਾ ।  " ਚੱਲ ਤੂੰ ਸਮਨੀ ਨਾਲ ਚੱਲੀ ਜਾ । ਉਹ ਵੀ ਤਾਂ ਕਹਿੰਦੀ ਸੀ ਮੇਲੇ ਜਾਣ ਨੂੰ , ਜਾ ਜਾਕੇ  ਓਹਨੂੰ ਸੱਦ ਲਿਆ । " 

    ਚੰਨ ਸਮਨੀ ਨੂੰ ਬੁਲਾਉਣ ਚੱਲੀ ਗਈ ਤੇ ਥੋੜ੍ਹੀ ਦੇਰ ਬਾਅਦ ਚੰਨ , ਉਸ  ਨੂੰ ਨਾਲ ਲੈ ਵਾਪਸ ਆ ਗਈ ।

 " ਬੇਬੇ ! ਮੈਂ ਤਾਂ ਆਪ ਮੇਲੇ ਮੇਰੀ ਬੇਬੇ ਨਾਲ ਹੀ ਜਾਨੀ ਆ , ਮੈਂ ਕਿਵੇਂ ਚੰਨ ਨਾਲ ਚੱਲੀ ਜਾਂਵਾ , ਨਾਲੇ ਮੇਲੇ 

'' ਕਿੰਨੀ ਭੀੜ ਹੁੰਦੀ ਆ , ਚੋਰ-ਕ-ਚੱਕੇ  ਘੁੰਮਦੇ ਫਿਰਦੇ ਹੁੰਦੇ ਆ । ਅਸੀਂ ਕੱਲੀਆਂ ਕਿਵੇਂ ਜਾਂਵਾਂਗੀਆ।  ਮੈਨੂੰ ਤਾਂ ਡਰ ਲੱਗਦਾ । "  ਸਮਨੀ ਨੇ ਅਉਂਦੇ ਹੀ ਕਹਿਣਾ ਸ਼ੁਰੂ ਕਰ ਦਿੱਤਾ ।  

" ਪੁਰਾਣੇ ਖੂਹ ਤੇ ਜਾਣ ਲੱਗਿਆਂ ਨਹੀਂ ਸੀ ਤੈਨੂੰ ਡਰ ਲੱਗਿਆ "   ਨਸੀਬੋ ਨੇ ਥੋੜ੍ਹਾ ਗੁੱਸੇ ਨਾਲ ਕਿਹਾ ਤੇ ਸਮਨੀ ਚੁੱਪ ਹੋ ਗਈ ।   

 

ਅੱਛਾ ! ਚੱਲ ਮੈਂ ਕਾਲੇ ਨੂੰ ਵੀ ਨਾਲ ਭੇਜਦੀ ਆਂ । ਨਸੀਬੋ ਨੇ ਕਾਲੇ ਆਉਂਦਿਆਂ ਵੇਖ ਕਿਹਾ ।

  " ਗੁਰਜੋਤ ! ਚੱਲ ਆਪਾਂ ਸਾਰੇ ਮੇਲਾ ਵੇਖਣ  ਚੱਲਦੇ ਆਂ ।"  ਨਸੀਬੋ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਸਮਨੀ ਨੇ ਬੋਲ ਦਿੱਤਾ । 

  

   ਚੰਨ ਨੇ ਕਾਲੇ ਵੱਲ ਵੇਖਿਆ ਤਾਂ ਅੱਜ ਉਸ ਨੂੰ ਉਹ ਥੋੜ੍ਹਾ ਬਦਲਿਆ ਜਿਹਾ ਲੱਗ ਰਿਹਾ ਸੀ । ਉਂਜ ਤਾਂ ਜਦੋਂ ਦੀ ਚੰਨ ਪੁਰਾਣੇ ਖੂਹ ਤੋਂ ਵਾਪਸ ਆਈ ਸੀ । ਓਦੋਂ ਤੋਂ ਉਸਨੂੰ ਸਭ ਕੁਝ ਹੀ ਬਦਲਿਆ - ਬਦਲਿਆ ਲੱਗ ਰਿਹਾ ਸੀ । 

 

" ਮੈਨੂੰ ਖੇਤ '' ਬਹੁਤ ਕੰਮ ਆਂ " 

‘‘ਨਹੀਂ ਮੈਂ ਨਹੀਂ ਕਿਹ ਰਹੀ । ਉਹ ਤਾਂ ਚੰਨ ਨੇ ਕਦੀ ਮੇਲਾ ਵੇਖਿਆ ਨਹੀਂ । ਬੇਬੇ ਨੇ ਪਹਿਲਾਂ ਤਾਂ ਵਾਦਾ ਕਰ ਦਿੱਤਾ ਮੇਲੇ ਲੈ ਕੇ ਜਾਣ ਦਾ ਤੇ ਹੁਣ ਮੁੱਕਰ ਗਈ । ਵੇਖ ਬੇਚਾਰੀ ਚੰਨ ਕਿਵੇਂ ਉਦਾਸ ਹੋ ਗਈ ।"  ਸਮਨੀ ਨੇ ਕਿਹਾ ।

  ਕਾਲੇ ਨੇ ਚੰਨ ਵੱਲ ਵੇਖਿਆ , ਚੰਨ ਦਾ ਮੂੰਹ ਹਾਲੇ ਵੀ ਪੀਲਾ ਪਿਆ ਹੋਇਆ ਸੀ । 

" ਕਾਲੇ ਤੂੰ ਚੱਲਾ ਜਾ ਕੁੜੀਆਂ ਨਾਲ , ਹੁਣ ਏਹ ਕੱਲੀਆਂ ਕਿੱਥੇ ਜਾਣ ਗਈਆਂ  ਤੂੰ ਚੱਲਾ ਜਾ ਨਾਲ । ਕੰਮ ਤਾਂ ਹੁੰਦੇ ਹੀ ਰਹਿਣ ਗੇ ।’’   

   ਕਾਲੇ ਨੇ ਥੋੜ੍ਹੀ ਟਾਲ - ਮਟੋਲ ਕੀਤੀ । ਪਰ ਸਮਨੀ ਦੇ ਬਾਰ - ਬਾਰ ਕਹਿਣ ਕਰਕੇ ਤੇ ਚੰਨ ਦੇ ਪੀਲੇ ਪਏ ਮੂੰਹ ਵੱਲ ਵੇਖ ਕੇ ਉਹ ਜਾਣ ਲਈ ਰਾਜੀ਼ ਹੋ ਗਿਆ ।

 

 " ਮੈਂ ਤਿਆਰ ਹੋ ਕੇ ਆਉਣੀਆਂ " ਚੰਨ ਨੇ ਮੇਲੇ ਜਾਣ ਦੀ ਗੱਲ ਸੁਣ ਕੇ ਕਿਹਾ  

"ਤਿਆਰ ਤਾਂ ਹੋ ਕੇ ਬੈਠੀ ਏ ਤੂੰ "  ਨਸੀਬੋ ਨੇ ਚੰਨ ਵੱਲ ਵੇਖ ਕੇ ਕਿਹਾ । 

 

" ਨਹੀਂ ਆਹ ਸੂਟ ਨਹੀਂ ਵੱਧਿਆ ਲੱਗ ਰਿਹਾ ਮੈਨੂੰ , ਸਮਨੀ ਨੇ ਵੀ ਤਾਂ ਹਾਲੇ ਤਿਆਰ ਹੋਣਾ । ਮੈਂ ਹੁਣੇ ਤਿਆਰ ਹੋ ਕੇ ਆਉਂਣੀ ਆਂ । "  ਏਨਾ ਕਿਹ ਬਿਨਾਂ ਕਿਸੇ ਦੀ ਕੋਈ ਗੱਲ ਸੁਣੇ ਚੰਨ ਦੁਬਾਰਾ ਤਿਆਰ ਹੋਣ ਚੱਲੀ ਗਈ ।

 

 

ਸਮਨੀ ਤਿਆਰ ਹੋ ਕੇ ਚੰਨ ਨੂੰ ਬੁਲਾਉਣ ਆ ਗਈ ਸੀ ਪਰ ਚੰਨ ਹਾਲੇ ਵੀ ਤਿਆਰ ਹੋ ਰਹੀ ਸੀ  

 

" ਚੰਨ ਹਾਲੇ ਤਿਆਰ ਨਹੀਂ ਹੋਈ ? "  ਸਮਨੀ ਨੇ ਇੱਧਰ - ਉਧਰ ਦੇਖਦੇ ਆਵਦੀ ਗੁੱਤ '' ਪਾਈ ਡੋਰੀ ਨੂੰ ਘੁੰਮਾਉਂਦਿਆਂ ਕਿਹਾ ।

   

ਪਤਾ  ਨਹੀਂ ਕੀ ਤਿਆਰ ਹੋਣਾ ਏਸ ਕੁੜੀ ਨੇ , ਹਾਲੇ ਤੱਕ ਕਮਰੇ 'ਚੋਂ' ਹੀ ਬਾਹਰ ਨਹੀਂ ਨਿਕਲੀ "  ਨਸੀਬੋ ਨੇ ਆਪਣੇ - ਆਪ ਨੂੰ ਹੀ ਕਿਹਾ । 

 

" ਆਹ ! ਤੂੰ ਕੀ ਆ ਏਡੀ ਡੋਰੀ ਲੰਮਕਾਈ ਆ " ਨਸੀਬੋ ਦੀ ਨਜ਼ਰ ਸਮਨੀ ਵੱਲ ਗਈ ਤਾਂ ਇੱਕ-ਦਮ ਬੋਲ ਉੱਠੀ ।

 

" ਮੇਲੇ ਜਾਣਾ ਤਾਂ ਤਿਆਰ ਤਾਂ ਹੋਣਾ ਹੀ ਸੀ ।"  ਸਮਨੀ ਨੇ ਪਲਟ ਜਵਾਬ ਦਿੱਤਾ ।

 

" ਮੇਲੇ ਤੇ ਚੱਲੀ ਆਂ ਜਾਂ ਵਿਆਹ ਤੇ ? ਕਿਵੇਂ ਸ਼ੌਕੀਨੀ ਲਾਈ ਆ "  ਨਸੀਬੋ ਨੇ ਸਮਨੀ ਨੂੰ ਅੱਖਾਂ ਨਾਲ ਘੁਰਦੇ ਕਿਹਾ । 

 

" ਤੈਨੂੰ ਤਾਂ ਬੇਬੇ ਐਂਵੀ ਗੁੱਸਾ ਚੜਿਆ ....

 

ਚੰਨ ਤਿਆਰ ਹੋ ਕੇ ਆ ਗਈ ਸੀ ਤੇ ਚੰਨ ਵੱਲ ਵੇਖ ਸਮਨੀ ਦੀ ਗੱਲ ਅਧੂਰੀ ਹੀ ਰਹਿ ਗਈ ਸੀ । 

 

" ਚੰਨ ! ਤੂੰ ਤਾਂ ਸੱਚੀ ਚੰਨ ਤੋਂ ਘੱਟ ਨਹੀਂ ਲੱਗ ਰਹੀ । "  ਸਮਨੀ ਦੇ ਮੂੰਹੋ ਸਹਿਸੁਭਾਵਕ ਹੀ ਕਿਹ ਹੋ ਗਿਆ  ਤੇ  ਕਹਿੰਦੇ ਹੋਏ ਉਸ ਚਹਿਰੇ ਤੇ ਮੁਸਕਰਾਹਟ ਫੈਲ ਗਈ । 

 

ਤੂੰ ਵੀ ਬਥੇਰੀ ਸੋਣੀ ਲੱਗ ਰਹੀਆਂ । "  ਚੰਨ ਨੇ ਵੀ ਸਮਨੀ ਦੀ ਤਾਰੀਫ਼ ਕਰਦੇ ਹੋਏ ਕਿਹਾ । 

 

ਨਸੀਬੋ ਨੇ ਚੰਨ ਵੱਲ ਵੇਖਿਆ । ਚੰਨ ਸੱਚੀ ਬਹੁਤ ਸੋਹਣੀ ਲੱਗ ਰਹੀ ਸੀ । ਉਹਨੇ ਲਾਲ ਸੂਟ ਪਾਇਆ ਹੋਇਆ ਸੀ ਤੇ ਲਾਲ ਰੰਗ ਦੀਆਂ ਹੀ ਦੋਵੇਂ ਹੱਥਾਂ ''  ਚਾਰ - ਪੰਜ ਚੂੜੀਆਂ ਪਾਈਆਂ ਹੋਈਆਂ ਸਨ ।

 

" ਨੀ ! ਕੁੜੀਓ ਏਨਾ ਸੱਜ - ਧੱਜ ਕੇ ਨਹੀਂ  ਜਾਈਦਾ ।"   

ਨਸੀਬੋ ਨੇ ਥੋੜ੍ਹਾ ਹੌਲੀ ਜਿਹੇ ਕਿਹਾ । ਪਰ ਦੋਨੋਂ ਬਿਨਾਂ ਕੋਈ ਗੱਲ ਸੁਣੇ ਹੀ ਤੁਰ ਪਈਆਂ ।  

 

ਬਾਹਰ ਕਾਲਾ ਦੋਵਾਂ ਦੀ ਉੱਡੀਕ ਕਰ ਰਿਹਾ ਸੀ ।

 

ਚੰਨ ਵੱਲ ਵੇਖ  ਉਹ ਵੇਖਦਾ ਹੀ ਰਹਿ  ਗਿਆ । 

  ਕਾਲੇ ਨੂੰ ਚੰਨ ਵੱਲ ਏਦਾਂ ਵੇਖਦੇ ਦੇਖ ਸਮਨੀ ਨੂੰ ਹਾਸੀ ਆ ਗਈ ਤੇ ਉਸਦੀ ਹੱਲਕੀ ਹਾਸੀ ਦੀ ਅਵਾਜ਼ ਨਾਲ ਕਾਲੇ ਦਾ ਜਿਵੇਂ ਧਿਆਨ ਟੁੱਟ ਗਿਆ ਸੀ ਤੇ ਉਹ ਅੱਗੇ - ਅੱਗੇ ਤੁਰ ਪਿਆ ।

 

ਮੇਲਾ ਪਿੰਡ ਤੋਂ ਬਾਹਰ ਲੱਗਿਆ ਹੋਇਆ ਸੀ । ਅੱਧੇ ਕੁ ਘੰਟੇ '' ਤਿੰਨੋ ਮੇਲੇ ਪਹੁੰਚ ਗਏ ਸਨ ।

ਮੇਲੇ ਵਿੱਚ ਪਿੰਡ ਦੀਆਂ

Share this post
Repost0
To be informed of the latest articles, subscribe:
Comment on this post