Overblog
Edit post Follow this blog Administration + Create my blog
Harwinder kaur tetriya

Published from Overblog

July 4 2019 , Written by Harwinder kaur

ਤੂੰ ! ਮੈਨੂੰ ਸੱਚੀ ਨਹੀਂ ਪਹਿਚਾਣਆਂ ਸੀ ? "  
 
ਚੰਨ ਦੀ ਇਸ ਗੱਲ ਦਾ ਕਾਲੇ ਨੇ ਕੋਈ ਜ਼ਵਾਬ ਨਾ ਦਿੱਤਾ । 
 
   "ਅੱਛਾ । ਮੱਤਲੱਬ ਪਹਚਾਨ ਲਿਆ ਸੀ ।" 
ਚੰਨ ਦੇ ਮਜ਼ਾਕ ਕਰਣਾ ਸ਼ੁਰੂ ਕਰ ਦਿੱਤਾ ।
 ਮਜ਼ਾਕ ਕਰਦਿਆਂ - ਕਰਦਿਆਂ ਅਚਾਨਕ ਉਸਦਾ ਪੈਰ ਲੜਖੜਾ ਗਿਆ । ਪਰ ਕਾਲੇ ਨੇ ਉਸਨੂੰ ਸਂਭਾਲ ਲਿਆ ਸੀ । ਪਰ ਖੂਹ 'ਚ' ਡਿੱਗਣ ਦੇ ਡਰ ਨਾਲ ਉਸਦੇ ਮੂੰਹ ਦਾ ਰੰਗ ਪੀਲਾ ਪੈ ਗਿਆ ਸੀ ਤੇ ਉਸਦੇ ਹੱਥ - ਪੈਰ ਕੰਬਣ  ਲੱਗ ਗਏ ਸਨ । 
 
  " ਤੈਨੂੰ ਕੀ ਹੋਇਆ ?" ਸਮਨੀ ਨੇ ਚੰਨ ਦੀ ਹਾਲਤ ਦੇਖ ਕੇ ਪੁੱਛਿਆ ।  
 
" ਕੀ ! ਹੋਇਆ ਗੁਰਜੋਤ ? ਚੰਨ ਦਾ   ਮੂੰਹ ਕਿਉਂ ਪੀਲਾ ਪਇਆ ਹੋਇਆ ਤੇ  ਕੰਬ ਕਿਉਂ ਰਹੀ ਆ ?"   ਚੰਨ ਦੀ ਹਾਲਤ ਦੇਖ ਕੇ ਸਮਨੀ  ਨੇ  ਦੁਬਾਰਾ ਪੁੱਛਿਆ ।
 
" ਕੁੱਛ ਨਹੀਂ ! ਬੱਸ ਖੂਹ ਦੇਖ ਕੇ ਡਰ ਗਈ ।"   ਕਾਲੇ ਨੇ ਤੁਰਦੇ ਹੋਏ ਕਿਹਾ । 
 
  ਚੰਨ ਵੀ ਚੁੱਪ - ਚਾਪ ਤੁਰ ਪਈ । ਪਰ ਉਸਦਾ ਮੂੰਹ ਹਾਲੇ ਵੀ ਪੀਲਾ ਪਿਆ ਹੋਇਆ ਸੀ ਤੇ ਹੱਥ - ਪੈਰ ਕੰਬ ਰਹੇ ਸਨ ।
 
ਘਰ ਪਹੁੰਚ ਕੇ ਚੰਨ ਚੁੱਪ - ਚਾਪ ਮੰਜ਼ੀ ਤੇ ਪੈ ਗਈ ਸੀ ।
 
" ਕੀ ਹੋਇਆ ਚੰਨ ਨੂੰ ?"  ਨਸੀਬੋ ਨੇ ਚੰਨ ਦੇ ਪੀਲੇ ਪਏ ਮੂੰਹ ਵੱਲ ਵੇਖਦਿਆਂ ਕਿਹਾ । 
 
" ਪਤਾ ਨਹੀਂ  ? ਸ਼ਾਇਦ ਖੂਹ ਤੋਂ ਡਰ ਗਈ ।"  ਸਮਨੀ ਨੂੰ ਵੀ ਕੁਝ ਸਮਝ ਨਹੀਂ ਸੀ ਆ ਰਿਹਾ ।
 
" ਖੂਹ ਤੋਂ ? ਖੂਹ ਤੇ ਕੀ ਕਰਣ ਗਈਆਂ ਸੀ ? "  ਨਸੀਬੋ ਨੇ ਸਮਨੀ ਨੂੰ ਝਿੜਕਦੇ ਹੋਏ ਕਿਹਾ । 
 
" ਮੈਂ ਤਾਂ ਚੰਨ ਨੂੰ ਪਿੰਡ ਦਿਖਾਉਣ ਲੈ ਗਈ ਸੀ ।"  ਹੁਣ ਸਮਨੀ   ਵੀ ਥੋੜ੍ਹਾ ਘਬਰਾ ਗਈ ਸੀ । 
 
 ਪਰ ਨਸੀਬੋ ਦਾ ਗੁੱਸਾ ਠੰਡਾ ਨਹੀਂ ਸੀ ਹੋ ਰਿਹਾ ਤੇ ਉਹ ਬਾਰ - ਬਾਰ ਸਮਨੀ ਨੂੰ ਝਿੜਕਣ ਲੱਗ ਪੈਂਦੀ ਸੀ ।
 
  ਨਸੀਬੋ ਦੇ ਝਿੜਕਣ ਦੀ ਆਵਾਜ਼  ਸੁਣ ਕੇ ਚਰਣੋਂ ਵੀ ਉਥੇ ਆ ਪਹੁੰਚੀ ।
 

"ਕੀ  ਹੋਇਆ ਨਸੀਬੋ ?  ਪੁਰਾਣੇ ਖੂਹ ਤੇ ਜੇ ਚੱਲੀ ਵੀ ਗਈ ਚੰਨ  ? ਜਾਂ ਤੈਨੂੰ ਸੱਚ ਸਾਹਮਣੇ ਆਉਣ ਦਾ ਡਰ ਪਿਆ ਹੋਇਆ ? " 

     ਚਰਣੋਂ ਦੀ ਇਹ ਗੱਲ ਸੁਣ ਕੇ ਨਸੀਬੋ ਚੁੱਪ ਹੋ ਗਈ ।
 
7. 
 
  ਜਦੋਂ ਦੀ ਚੰਨ ਪੁਰਾਣੇ ਖੂਹ ਤੋਂ ਵਾਪਸ ਆਈ ਸੀ । ਓਦੋਂ ਤੋਂ ਹੀ ਉਹ ਕੁਝ ਬਦਲੀ - ਬਦਲੀ ਜਿਹੀ ਲੱਗ ਰਹੀ ਸੀ ।
ਨਸੀਬੋ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਚੰਨ ਦਾ ਇੱਥੇ ਮਨ ਨਹੀਂ ਲੱਗ ਰਿਹਾ ।  ਪਿੰਡ ਵਿੱਚ ਮੇਲਾ ਲੱਗਣ ਵਾਲਾ ਸੀ ਤੇੇ ਉਸ ਨੇ ਪੱਕਾ ਮਨ ਬਣਾ ਲਿਆ ਸੀ ਕਿ ਉਹ ਚੰਨ ਨੂੰ ਆਪ ਮੇਲਾਾ ਦਿਖਾਉਣ ਲੈ ਕੇ ਜਾਵੇਗੀ ਤੇ ਇਹ ਗੱਲ ਉਸਨੇ ਬੜੇ ਚਾਅ ਤੇ ਲਾਡ ਨਾਲ ਚੰਨ ਨੂੰ ਕਹੀ ਸੀ ।  
ਐਂਤਵਾਰ ਤੋਂ ਮੇਲਾ ਸੁਰੂ ਹੋ ਗਿਆ ਸੀ ਤੇ ਚੰਨ ਮੇਲੇ ਜਾਣ ਲਈ ਤਿਆਰ ਹੋ ਗਈ ਸੀ । 
  " ਬੇਬੇ ਤੂੰ ਤਾਂ ਹਾਲੇ ਤਿਆਰ ਨਹੀਂ ਹੋਈ ?"   ਚੰਨ ਨੇ ਜਦੋਂ ਨਸੀਬੋ ਨੂੰ ਕਿਹਾ ਤਾਂ ਓਦੋਂ ਉਸਨੂੰ ਯਾਦ ਆਇਆ ।
 
" ਮੇਰੇ ਤਾਂ ਪੁੱਤ ਯਾਦ ਨਹੀਂ ਰਿਹਾ ਸੀ । ਅੱਜ ਤਾਂ ਮੈਂ ਤੇ ਚਰਣੋਂ ਨੇ ਮੰਡੀ ਨੂੰ ਜਾਣਾ ।"  ਨਸੀਬੋ ਨੇ ਕੁਝ ਸੋਚਦੇ ਹੋਏ ਕਿਹਾ ।  " ਚੱਲ ਤੂੰ ਸਮਨੀ   ਨਾਲ ਚੱਲੀ ਜਾ । ਉਹ ਵੀ ਤਾਂ ਕਹਿੰਦੀ ਸੀ ਮੇਲੇ ਜਾਣ ਨੂੰ , ਜਾ ਜਾਕੇ ਉਸਨੂੰ  ਸੱਦ ਲਿਆ । " 
    ਚੰਨ ਸਮਨੀ   ਨੂੰ ਬੁਲਾਉਣ ਚੱਲੀ ਗਈ ਤੇ ਥੋੜ੍ਹੀ ਦੇਰ ਬਾਅਦ ਚੰਨ , ਉਸਨੂੰ ਨਾਲ ਲੈ ਵਾਪਸ ਆ ਗਈ ।
 " ਬੇਬੇ ! ਮੈਂ ਤਾਂ ਆਪ ਮੇਲੇ ਮੇਰੀ ਬੇਬੇ ਨਾਲ ਹੀ ਜਾਨੀ ਆ , ਮੈਂ ਕਿਵੇਂ ਚੰਨ ਨਾਲ ਚੱਲੀ ਜਾਂਵਾ , ਨਾਲੇ ਮੇਲੇ 
'ਚ' ਕਿੰਨੀ ਭੀੜ ਹੁੰਦੀ ਆ , ਚੋਰ-ਕ-ਚੱਕੇ  ਘੁੰਮਦੇ ਫਿਰਦੇ ਹੁੰਦੇ ਆ । ਅਸੀਂ ਕੱਲੀਆਂ ਕਿਵੇਂ ਜਾਂਵਾਂਗੀਆ।  ਮੈਨੂੰ ਤਾਂ ਡਰ ਲੱਗਦਾ । "  ਸਮਨੀ   ਨੇ ਅਉਂਦੇ ਹੀ ਕਹਿਣਾ ਸ਼ੁਰੂ ਕਰ ਦਿੱਤਾ ।  
" ਪੁਰਾਣੇ ਖੂਹ ਤੇ ਜਾਣ ਲੱਗਿਆਂ ਨਹੀਂ ਸੀ ਤੈਨੂੰ ਡਰ ਲੱਗਿਆ "   ਨਸੀਬੋ ਨੇ ਥੋੜ੍ਹਾ ਗੁੱਸੇ ਨਾਲ ਕਿਹਾ ਤੇ ਸਮਨੀ ਚੁੱਪ ਹੋ ਗਈ ।
ਅੱਛਾ ! ਚੱਲ ਮੈਂ ਕਾਲੇ ਨੂੰ ਵੀ ਨਾਲ ਭੇਜਦੀ ਆਂ । ਨਸੀਬੋ ਨੇ ਕਾਲੇ ਨੂੰ ਆਉਂਦਿਆਂ ਵੇਖ ਕਿਹਾ ।
  " ਗੁਰਜੋਤ ! ਚੱਲ ਆਪਾਂ ਸਾਰੇ ਮੇਲਾ ਵੇਖਣ  ਚੱਲਦੇ ਆਂ ।"  ਨਸੀਬੋ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਸਮਨੀ  ਨੇ ਬੋਲ ਦਿੱਤਾ । 
  
   ਚੰਨ ਨੇ ਕਾਲੇ ਵੱਲ ਵੇਖਿਆ ਤਾਂ ਅੱਜ ਉਸ ਨੂੰ ਉਹ ਥੋੜ੍ਹਾ ਬਦਲਿਆ ਜਿਹਾ ਲੱਗ ਰਿਹਾ ਸੀ । ਉਂਜ ਤਾਂ ਜਦੋਂ ਦੀ ਚੰਨ ਪੁਰਾਣੇ ਖੂਹ ਤੋਂ ਵਾਪਸ ਆਈ ਸੀ । ਓਦੋਂ ਤੋਂ ਉਸਨੂੰ ਸਭ ਕੁਝ ਹੀ ਬਦਲਿਆ - ਬਦਲਿਆ ਲੱਗ ਰਿਹਾ ਸੀ । 
  ………………………………………………………………………….  
Share this post
Repost0
To be informed of the latest articles, subscribe:
Comment on this post