Overblog
Edit post Follow this blog Administration + Create my blog
Harwinder kaur tetriya

Published from Overblog

July 1 2019 , Written by Harwinder kaur

 

6 .
 
    
            
        ਵਿਆਹ ਨਿਬਟ ਗਿਆ ਸੀ ਤੇ ਇੱਕ - ਦੋ ਦਿਨਾਂ 'ਚ'  ਸਭ ਰਿਸ਼ਤੇਦਾਰ ਆਪੋੋ ਅਪਣੇ ਘਰਾਂ ਨੂੰ ਚੱਲੇ ਗਏ ਸਨ ।
 

ਸਵੇਰ ਦਾ ਵੇਲਾ ਸੀ ।

ਸਮਨੀ ਨੇ ਆ ਨਸੀਬੋ ਦਾ ਬੂਹਾ ਖੜ੍ਹਕਾ ਦਿੱਤਾ ।   

         " ਚੰਨ ਤੂੰ ਏਨੇ ਚਿਰ ਬਾਅਦ ਸਾਡੇ ਪਿੰਡ ਆਈ ਆਂ !  ਚੱਲ ਮੈਂ ਅੱਜ ਤੈਨੂੰ ਸਾਡਾ ਸਾਰਾ ਪਿੰਡ ਦਿਖਾ ਕੇ ਲਿਉਨੀ ਆ । "

ਸਮਨੀ ਨੇ ਚਾਅ ਨਾਲ ਕਿਹਾ ਤੇ ਆ ਮੰਜ਼ੀ ਤੇ ਬੈਠ ਗਈ । 
 
    " ਪਿੰਡ ਤਾਂ ਦਿਖਾ ਲਿਆ ਪਰ ਪੁਰਾਣੇ ਖੂਹ ਤੇ ਨਹੀਂ ਜਾਣਾ ।"  ਨਸੀਬੋ ਨੇ ਸਖ਼ਤ ਹਿਦਾਇਤ ਦੇ ਲਹਿਜ਼ੇ ਵਿੱਚ ਕਿਹਾ ।  
 
 " ਪੁਰਾਣੇ ਖੂਹ ਤੋਂ ਤਾਂ ਮੈਂਨੂੰ ਆਪ ਹੀ ਡਰ ਲੱਗਦਾ ,  ਜਦੋਂ ਬੇਬੇ ਜਾਂਦੀ ਹੁੰਦੀ ਆ , ਓਦੋਂ ਮੈਂ ਬੇਬੇ ਦੇ ਨਾਲ ਚੱਲੀ ਜਾਨੀ ਆ । ਮੈਂ ਕੱਲੀ ਤਾਂ ਕਦੇ ਨਹੀਂ ਗਈ । "       ਕਹਿੰਦੇ ਹੋਏ ਸਮਨੀ ਦੇ ਮੱਥੇ ਤੇ ਹੱਲਕੀਆਂ ਤਿਉੜਿਆਂ ਪੈ ਗਈਆਂ ।  
     
  " ਅੱਛਾ ! ਚੱਲ ਚਲੀਆ ਜਾਓ । ਪਰ ਦੁਪਹਿਰਾਂ ਹੋਣ ਤੋਂ ਪਹਿਲਾਂ ਮੁੜ ਆਈਓ ।   
 
 ਹਾਂ ! ਜਲਦੀ ਹੀ ਮੁੜ ਆਵਾਂਗੀਆਂਂ ।    ਇੰਨਾ ਕਿਹ ਸਮਨੀ ਤੇ ਚੰਨ ਤੁਰ ਪਈਆਂ ।  
 

     " ਬੇਬੇ ਪੁਰਾਣੇ ਖੂਹ ਤੇ ਜਾਣ ਤੋਂ ਕਿਉਂ ਮਨਾ ਕਰ ਰਹੀ ਸੀ । "  ਪਿੰਡ ਘੁੰਮਦਿਆਂ -  ਘੁੰਮਦਿਆਂ ਚੰਨ ਨੇ 

ਸਮਨੀ ਤੋਂ ਪੁੱਛਿਆ ।
 
 
 " ਕਹਿੰਦੇ ਆ ਪੁਰਾਣੇ ਖੂਹ ਤੇ ਭੂਤਾਂ - ਚੁੜੇਲਾਂ ਨੇ ,  ਮੈਂ ਮੇਰੀ ਬੇਬੇ ਨਾਲ ਤਾਂ ਚੱਲੀ ਜਾਨੀ  ਆ , ਕਦੀ -  ਕਦਾਈਂ ਕੱਚਿਆਂ ਅੰਬੀਆਂ ਤੋੜਣ ।  ਉੰਜ ਪਿੰਡ ਦੀਆਂ ਸਾਰੀਆਂ ਔਰਤਾਂ ਆਚਾਰ ਲਈ ਕੱਚੀਆਂ ਅੰਬੀਆਂ ਪੁਰਾਣੇ ਖੂਹ ਤੋਂ ਹੀ ਤੋੜ ਕੇ ਲਿਆਉਦੀਆਂ ਨੇ । " 
 
   "ਅੱਛਾ ! ਫੇਰ ਕਦੀ ਕੋਈ ਭੂਤ - ਚੁੜੇਲ ਨਹੀਂ ਚਿੰਮੜੀ "  ਚੰਨ ਨੇ ਭੂਤਾਂ - ਚੁੜੇਲਾਂ ਵਾਲੀ ਗੱਲ ਦਾ ਮਜ਼ਾਕ ਉੜਾਉਂਦੇ ਕਿਹਾ ਤੇ ਚੰਨ ਦੀ ਇਹ ਗੱਲ ਸੁਣ ਕੇ ਸਮਨੀ   ਨੂੰ ਵੀ ਹਾਸਾ ਆ ਗਿਆ।  
 
  " ਚੱਲ ਆਪਾਂ ਪੁਰਾਣੇ ਖੂਹ ਤੇ ਵੀ ਗੇੜੀ ਮਾਰ ਕੇ ਆਉਂਨੇ ਆਂਂ । ਵੈਸੇ ਵੀ ! ਮੈਂ ਕਦੀ ਕੱਚੀਆਂ ਅੰਬੀਆਂ ਦੇ ਦਰਖ਼਼ਤ ਨਹੀਂ ਵੇਖੇ ।" 
 
 
  " ਨਹੀਂ ! ਤੇਰੀ ਬੇਬੇ ਨੇ ਮਨਾ ਕੀਤਾ । ਤੈਨੂੰ ਤਾਂ ਬੇਬੇ ਨੇ ਕੁਝ ਨਹੀਂ ਕਹਿਣਾ , ਪਰ ਮੇਰੀ ਗੁੱਤ ਪੱਟ ਦਊਗੀ । " 
 
" ਬੇਬੇ ਨੂੰ ਆਪਾਂ ਨਹੀਂ ਦੱਸਦੇ । ਨਾਲੇ ਤੂੰ ਮੈਨੂੰ ਕਿਹਾ ਸੀ ਕਿ ਸਾਰਾ ਪਿੰਡ ਦਿਖਾਏਗੀ । ਫੇਰ ਸਾਰੇ ਪਿੰਡ 'ਚ' ਤਾਂ ਪੁਰਾਣਾ ਖੂਹ ਵੀ ਆਉਂਦਾ । ਹੁਣ ਤੂੰ ਆਵਦੀ ਗੱਲ ਤੋਂ ਨਾ ਮੁੱਕਰ "   ਚੰਨ ਨੇ ਆਪਣੀ ਗੱਲ ਮੰਨਵਾਉਣ ਲਈ ਸ਼਼ਰਾਰਤੀ ਜਿਹੇ ਤਰੀਕੇ ਨਾਲ ਕਿਹਾ ।
 
 
ਅੱਛਾ ! ਚੱਲ ਆਪਾਂ ਪਹਿਲਾਂ ਖੇਤ ਵੱਲ ਨੂੰ ਚੱਲਦੇ ਆਂ । ਜੇ ਗੁਰਜੋਤ ਵੀਰ ਮਿਲ ਗਿਆ ਤਾਂ ਓਦੇ ਨਾਲ ਪੁਰਾਣੇ ਖੂਹ ਤੇ ਚੱਲੇ ਚੱਲਾਂਗੇ । 
 
 " ਗੁਰਜੋਤ ਕੌੌਣ ?"  ਖੇਤ ਵੱਲ ਨੂੰ ਜਾਂਦਿਆਂ ਚੰਨ ਨੇ ਪੁੱਛਿਆ । 
 
 " ਆਪਣਾ ਕਾਲਾ ! ਗੁਰਜੋਤ ਓਦਾ ਸਕੂਲ ਦਾ ਨਾਮ ਸੀ । ਅਸੀਂ ਤਾਂ ਓਹਨੂੰ ਗੁਰਜੋਤ ਹੀ ਕਹਿਨੇੇ ਆ । ਸਾਰੇ ਪਿੰਡ 'ਚ'  ਓਹੀ ਤਾਂ ਚਾਰ ਜਮਾਤਾਂ ਪੜ੍ਹ - ਲਿਖ ਗਿਆ ਸੀ । ਫੇਰ ਉਹ ਖੇਤੀਬਾੜੀ ਦੇ ਕੰਮ ਚ ਲੱਗ ਗਿਆ । " 
 
  "ਅੱਛਾ ? ਬੇਬੇ ਤਾਂ ਕੁੱਛ ਹੋਰ ਹੀ ਕਹੀ ਜਾਂਦੀ ਸੀ ।" ਚੰਨ ਨੇ ਆਪਣੇ - ਆਪ ਨੂੰ ਹੀ ਕਿਹਾ । 
 
 ਕਾਲਾ ਖੇਤ ਵੱਲੋਂ ਮੁੜਿਆ ਆ ਰਿਹਾ ਸੀ ।
 
 "  ਗੁਰਜੋਤ ! ਅਸੀਂ ਪੁਰਾਣੇ ਖੂਹ ਤੇ ਜਾਣਾ , ਤੂੰ ਸਾਡੇ ਨਾਲ ਚੱਲ । ਮੈਨੂੰ ਪੁਰਾਣੇ ਖੂਹ ਤੋਂ ਡਰ ਲੱਗਦਾ । " ਸਮਨੀ   ਨੇ ਕਾਲੇ ਨੂੰ ਨਾਲ ਚੱਲਣ ਲਈ ਮਨਾਉਂਦੇ ਹੋਏ ਕਿਹਾ । 

 

 "ਅੱਛਾ ! ਠੀਕ ਆ । ਚੱਲਦੇ ਆ । "  ਕਾਲੇ ਨੇ ਚੰਨ ਵੱਲ ਵੇਖਦਿਆਂ ਕਿਹਾ । 
 
  ਤਿੰਨੋਂ ਪੁਰਾਣੇ ਖੂਹ ਵੱਲ ਨੂੰ ਤੁਰ ਪਏ । 
  ਥੋੜ੍ਹੀ ਦੂਰੀ ਤੇ  ਪਿੰਡ ਤੋਂ ਥੋੜ੍ਹਾ ਬਾਹਰ ਸੀ ਇਹ ਪੁਰਾਣਾਂ ਖੂਹ । ਖੂਹ ਦੇ ਆਲੇ- ਦੁਆਲੇ ਬਹੁਤ ਤਰ੍ਹਾਂ ਦੇ ਪੇੜ - ਪੋਦੇ ਲੱਗੇ ਹੋਏ ਸਨ ਤੇ ਖੂਹ ਤੋਂ ਥੋੜ੍ਹੀ ਦੂਰੀ ਤੇ ਅੰਬੀਆਂ ਦੇ ਬਹੁਤ ਸਾਰੇ ਦਰਖ਼ਤ ਲੱਗੇ ਹੋਏ ਸਨ ।  ਸਮਨੀ ਅੰਬੀਆਂ ਤੋੜਣ ਚੱਲੀ ਗਈ ਸੀ ਤੇ ਚੰਨ ਤੇ ਕਾਲਾ ਪੁਰਾਣੇ ਖੂਹ ਕੋਲ ਹੀ ਰੁੱਕ ਗਏ ਸਨ ।  
  
" ਅੱਛਾ ! ਏਥੇ ਚੁੜੇੈਲਾਂ ਰਹਿੰਦਿਆਂ , ਤੂੰ ਦੇਖੀ ਆ ਕਦੀ ਕੋਈ ਚੁੜੈਲ ? " ਚੰਨ  ਨੇ ਕਾਲੇ ਨੂੰ ਮਜ਼ਾਕ ਕਰਦਿਆਂ ਕਿਹਾ । 
 
" ਨਹੀਂ ! ਚੁੜੈਲਾਂ - ਭੁੱਤਾਂ ਤਾਂ ਕੁਝ ਨਹੀਂ ਇੱਥੇ । ਏਹ ਤਾਂ ਪਿੰਡ ਦੇ ਬਾਹਰ ਵੱਲ ਨੂੰ ਆ ਜਾਂਦਾ ਤੇ ਇੱਧਰ ਥੋੜ੍ਹਾ ਸੁੰਨਸਾਨ ਜਿਹਾ , ਤਾਂ ਪਿੰਡ ਦੇ ਲੋਕਾਂ ਨੇ ਏੰਦਾਂ ਦੀਆਂ ਗੱਲਾਂ ਫੈਲਾ ਰੱਖਿਆਂ ਨੇ । 
 
" ਤੂੰ ! ਮੈਨੂੰ ਸੱਚੀ ਨਹੀਂ ਪਹਿਚਾਣਆਂ ਸੀ ? "  
 
ਚੰਨ ਦੀ ਇਸ ਗੱਲ ਦਾ ਕਾਲੇ ਨੇ ਕੋਈ ਜ਼ਵਾਬ ਨਾ ਦਿੱਤਾ ।
 
   "ਅੱਛਾ । ਮੱਤਲੱਬ ਪਹਚਾਨ ਲਿਆ ਸੀ ।" 
 
   ………………….. …………………………………..

 

Share this post
Repost0
To be informed of the latest articles, subscribe:
Comment on this post