Overblog
Edit post Follow this blog Administration + Create my blog
Harwinder kaur tetriya

ਕਾਲੀ ਰਾਤ ਦਾ ਚੰਨ

July 1 2019 , Written by Harwinder kaur

 

4.   

             
 
 ਦੂਸਰੀ ਬੱਸ ਦੀ ਉਡੀਕ ਕਰਦਿਆਂ ਸ਼ਾਮ ਹੋ ਗਈ ਸੀ ਪਰ ਚੰਨ ਦਾ ਹਾਲੇ ਦੋਵਾਂ ਨੂੰ ਕੁਝ ਨਹੀਂ ਸੀ ਪਤਾ ਚੱਲਿਆ । 
 
" ਮੈਨੂੰ ਤਾਂ ਨਹੀਂ ਲੱਗ ਦਾ , ਚੰਨ ਨੇ ਆਊਣਾ ਹੋਊ "  ਪਹਿਲਾਂ ਵੀ ਤਾਂ ਮਾਸੀ ਨੇ ਆਉਣ ਦਾ ਕਿਹ ਕੇ ਮੁੜ ਕੇ ਆਈ ਨਹੀਂ ਸੀ । "   ਮੈਨੂੰ ਲੱਗਦਾ ਉਹਨੇ ਨਹੀਂ ਆਉਣਾ ਹੋਣਾ , ਆਥਣ ਹੋ ਗਈ ਚੱਲ ਘਰ ਚੱਲਦੇ ਆਂ । 
  ਦੋਨੋਂਂ ਘਰ ਵਾਪਸ ਆ ਗਏ । 
ਕਰਮੇ ਨੂੰ ਘਰ ਦੇ ਮੋੜ ਤੇ ਛੱਡ ਕੇ ਕਾਲਾ ਆਪਣੇ ਖੇਤਾਂ ਵੱਲ ਨੂੰ ਗੇੜਾ ਮਾਰਨ ਚੱਲਾ ਗਿਆ ਸੀ । ਪਰ ਉਹ ਹਾਲੇ ਵੀ ਸੋਚਾਂ ਵਿੱਚ ਡੁੱਬਾ
ਹੋਇਆ ਸੀ । 
 
ਕਾਲੇ ਨੂੰ ਘਰ ਮੁੜਦਿਆਂ ਥੋੜ੍ਹੀ ਦੇਰ  ਹੋ ਗਈ ਸੀ ।
 
  ਕਾਾਲਾ ਰਾਤ ਦੀ ਰੋਟੀ ਖਾਣ ਨਸੀਬੋ ਦੇ ਘਰ ਆ ਗਿਆ ਸੀ । ਪਰ ਘਰ ਕੋਈ ਨਹੀਂ ਸੀ ।    
 

ਕਾਲੇ ਨੂੰ ਯਾਦ ਆਇਆ ਕਿ ਅੱਜ ਚਰਣੋਂ ਦੀ ਜੇਠਾਣੀ ਦੀ ਕੁੜੀ ਦੇ ਵਿਆਹ ਦੀ

ਤਿਆਰੀਆਂ ਚੱੱਲ ਰਹੀਆਂ ਨੇ  , ਇਸ ਲਈ ਨਸੀਬੋ ਸ਼ਾਇਦ ਉਧਰ ਹੀ ਸੀ ।
  ਕਾਲਾ ਮੁੜਨ ਹੀ ਲੱਗਾ ਸੀ ,ਕਿ ਉਸਦੀ ਨਜ਼ਰ  ਮੰਜ਼ੀ ਤੇ ਪਈ ਸਿਤਾਰਿਆਂ ਵਾਲੀ ਚੁੰਨੀ ਤੇ ਪਈ  ਤੇ ਉਹ ਕੁਝ ਸੋਚ ਣ ਲੱਗਾ ।
 
" ਕਾਲੇ ਬਾਈ ਬੇਬੇ ਰੋਟੀ ਬਣਾ ਕੇ ਰੱਖ ਗਈ ਆ , ਖਾਅ ਲਵੀਂ  ਤੇ "   
 
  " ਚੰਨ ਆ ਗਈ ? "  ਕਾਲੇ ਨੇ ਕਰਮੇ ਦੀ ਗੱਲ ਨੂੰ ਵਿੱਚੋਂ ਕੱਟਦਿਆਂ ਕਿਹਾ । 
 
 
" ਹਾਂ ! ਮੈਂ ਏਹੋ ਤਾਂ ਕਹਿਣ ਲੱਗਾ !   ਚੰਨ ਆ ਗਈ ਆ !  ਬੇਬੇ ਤੇ ਚੰਨ ਵਿਆਹ ਦੀਆਂ ਤਿਆਰੀਆਂ ਕਰਵਾਉਣ ਗਈਆਂ ਨੇ । " 
 
  ਸਿਤਾਰਿਆਂ ਵਾਲੀ ਚੁੰਨੀ ਵੱਲ ਦੇਖਦਿਆਂ , ਕਾਲੇ ਦਾ ਦਿਲ ਤੇਜ਼ੀ ਨਾਲ ਧੜਕਣ ਲੱਗਾ ਸੀ । ਉਹ ਤੇਜ਼ - ਤੇਜ਼ ਕਦਮਾਂ ਨਾਲ ਬਿਨਾਂ ਰੋਟੀ ਖਾਧੇ ਹੀ ਪਿੱੱਛਲੇ ਘਰ ਵੱਲ ਨੂੰ ਮੁੜ ਗਿਆ ਸੀ । 
 
 
 
      ਚਰਣੋਂ ਦੀ ਜੇਠਾਣੀ ਦੇ ਘਰ 'ਚੋਂ'  ਗੀਤਾਂ ਦੀ ਆਵਾਜ਼ ਸੁਣਾਈ ਦੇ ਰਹੀ ਸੀ । 
   ਕਾਲੇ ਨੇ ਅੱਜ ਮੰਜੀ ਵਿਹੜੇ ਵਿੱਚ ਹੀ ਢਾਹ ਲਈ ਸੀ ਤੇ ਰਾਤ ਨੂੰ ਚੰਨ ਵੱਲ ਤੱਕਦਿਆਂ - ਤੱਕਦਿਆਂ ਹੀ ਉਸਦੀ ਅੱਖ ਲੱਗ ਗਈ ਸੀ । 
 
 
 
 
      ਚਰਣੋਂ ਦੀ ਜੇਠਾਣੀ ਦੇ ਘਰ 'ਚੋਂ'  ਗੀਤਾਂ ਦੀ ਆਵਾਜ਼ ਸੁਣਾਈ ਦੇ ਰਹੀ ਸੀ । 
   ਕਾਲੇ ਨੇ ਅੱਜ ਮੰਜੀ ਵਿਹੜੇ ਵਿੱਚ ਹੀ ਢਾਹ ਲਈ ਸੀ ਤੇ ਰਾਤ ਨੂੰ ਚੰਨ ਵੱਲ ਤੱਕਦਿਆਂ - ਤੱਕਦਿਆਂ ਹੀ ਉਸਦੀ ਅੱਖ ਲੱਗ ਗਈ ਸੀ । 
 
 
       
 
    ਵਿਆਹ ਤੇ ਬਹੁਤ ਰਿਸ਼ਤੇਦਾਰ  ਆਏ ਹੋਏ ਸਨ । ਇਸ ਕਰਕੇ ਕੁਝ ਔਰਤਾਂ ਚਰਣੋਂ ਦੇ ਘਰ ਤੇ ਕੁਝ ਨਸੀਬੋ ਦੇ ਘਰ ਆ ਗਈਆਂ ਸਨ |
 

ਸਵੇਰ ਹੋਈ ਤਾਂ ਕਾਲਾ ਨਸੀਬੋ ਦੇ ਘਰ ਆ ਪਹੁੰਚਿਆ ਸੀ । 

ਦੋਨੋਂ ਕਮਰੇ ਔਰਤਾਂ ਨਾਲ ਭਰੇ ਪਏ ਸਨ ।
 
 
           " ਆਹ ! ਔਰਤਾਂ ਚ ਬੰਦਿਆਂ ਦਾ ਕੀ ਕੰਮ ਜ਼ਨਾਨੀਆਂ ਦੀਆਂ ਆਪਸ  'ਚ'  ਸੋ ਤਰ੍ਹਾਂ ਦੀਆਂ ਗੱਲਾਂ ਹੁੰਦੀੀਆਂ ਨੇ " 
   ਕਾਲੇ ਨੂੰ ਉਥੇ ਵੇਖ ਕੇ ਇੱਕ ਔਰਤ ਨੇ ਨਸੀਬੋ ਨੂੰ ਬੋਲਣਾ ਸ਼ੁਰੂ ਕਰ ਦਿੱਤਾ ।
 
 
" ਨੀ ਭੈਣੇ ! ਇਹਨੂੰ ਜ਼ਨਾਨੀਆਂ ਦੀਆਂ ਗੱਲਾਂ ਦਾ ਕੀ ਪਤਾ ।  ਕੱਲਾ - ਕੇਹਰਾ ਤਾਂ ਹੈ । ਇਹ ਤਾਂ ਆਪਣਾ ਕਾਲਾ ।" 
 
 ਕਾਲੇ ਨੂੰ ਗੱਲ ਸੁਣਾਈ ਦੇ ਗਈ ਸੀ ਤੇ ਉਹ ਵਾਪਸ ਮੁੜ ਚੱਲਿਆ ਸੀ । 
 
  " ਬੀਬੀ ! ਥੋੜ੍ਹਾ ਹੌੌਲੀ ਬੋਲ ਦਿੰਦੀ । 
     ਮੈਨੂੰ ਲੱਗਦਾ ਉਹਨੂੰ ਸੁਣ ਗਿਆ ।ਉਹਨੂੰ ਬੁਰਾ ਲਗਿਆ ਹੋਊ ।"  ਚੰਨ ਨੇ ਥੋੜ੍ਹਾ ਗੁੱਸੇ ਨਾਲ ਕਿਹਾ । 
 
" ਉਹਦਾ ਤਾਂ ਪਤਾ ਨਹੀਂ ! ਪਰ ਲੱਗਦਾ ਤੈਨੂੰ ਬਹੁਤ ਬੁਰਾ ਲਾਗ ਗਿਆ "   ਕੋਲ ਬੈਠੀ ਇੱਕ ਔਰਤ ਨੇ ਮਸਕਰੀ ਕਰਦੇ ਹੋਏ ਕਿਹਾ । 
   
  " ਵੇ ਕਾਲੇ !  ਤੂੰ ਤਾਂ ਕੱਲ ਚੰਨ ਨੂੰ  ਲੈਣ ਗਿਆ ਸੀ ।"  ਪਿੰਡ ਦੀ ਔਰਤ ਨੇ ਕਾਲੇ ਨੂੰ ਅਵਾਜ਼ ਮਾਰ  ਦੁਬਾਰਾ ਮਸਕਰੀ ਕਰਦੇ ਕਿਹਾ । 
 
 
" ਹਾਂ ! ਗਿਆ ਸੀ । ਪਰ ਮੈਨੂੰ ਚੰਨ ਦੀ ਸਿਆਣ ਨਹੀਂ ਆਈ । "   ਕਾਲੇ ਨੇ ਦੂਰ ਖੜ੍ਹੇ ਨੇ ਹੀ ਕਿਹਾ । 
 
ਅੱਛਾ ?  ਤੈਨੂੰ ਚੰਨ ਦੀ ਸਿਆਣ ਨਹੀਂ ਆਈ  ? ਔਰਤ ਨੇ ਫਿਰ ਮਸਕਰੀ ਕਰਦੇ ਹੋਏ ਕਿਹਾ । 
     
ਪਰ ਕਾਲਾ ਮਸਕਰੀਆਂ ਨੂੰ ਅਣਗੌਲਿਆ ਕਰਕੇ , ਨਹੀਂ , ਕਹਿ ਕੇ ਚੱਲਾ ਗਿਆ । 
 
 " ਤੈਨੂੰ ਪਤਾ ?  ਤੇਰਾ ਨਾਮ ਚੰਨ ਵੀ ਏਸੇ ਨੇ ਰੱਖਿਆ ਸੀ । "   ਇਹ ਮਸਕਰੀ ਕਰਣ ਵਾਲੀ ਉਹੀ ਔਰਤ ਸੀ । ਜਿਸ ਤੋਂ ਚੰਨ ਨੇ ਘਰ ਦਾ ਰਾਹ ਪੁੱਛਿਆ ਸੀ ।
 
5. 
 
     ਰਾਤ ਹੋ ਗਈ ਸੀ । ਚੰਨ ਤੇ ਨਸੀਬੋ ਆਪਣੀ - ਆਪਣੀ ਮੰਜੀ ਤੇ ਪਇਆਂ ਹੋਇਆ ਸਨ ।
" ਬੇਬੇ ! ਕਾਲੇ ਦਾ ਹਾਲੇ ਤੱਕ ਵਿਆਹ ਕਿਉਂ ਨਹੀਂ ਕੀਤਾ ? "      ਚੰਨ ਨੇ ਕੁੱਝ ਸੋਚਦੇ ਹੋਏ ਨਸੀਬੋ ਤੋਂ ਪੁੱਛਿਆ । 
 
" ਮੈਂ  ਤਾਂ ਬਥੇਰੀਆਂ ਕੋਸ਼ਿਸ਼ਾ ਕੀਤੀਆਂ ਨੇ , ਕਿਤੇ ਰਿਸ਼ਤਾ ਹੋ ਜਾਵੇ । ਪਰ ਇੱਕ ਤਾਂ ਰੰਗ ਕਾਲਾ , ਉਤੋਂ ਕਰਤੂਤਾਂ ਮਾੜੀਆ  । ਰਿਸ਼਼ਤੇ ਤਾਂ ਆਉਂਦੇ ਆ । ਪਰ ਰੰਗ ਦੇਖ ਕੇ ਤੇ ਕਰਤੂਤਾਂ ਸੁਣ ਕੇ , ਗੱਲ ਅੱਗੇ ਨਹੀਂ ਤੋਰਦੇ । "  
 
   " ਦੇਖਣ 'ਚ'  ਤਾਂ ਇੰਨਾ ਮਾੜਾ ਨਹੀਂ ਲੱਗਦਾ , 
 ਕਰਤੂਤਾਂ ਕੀ ਮਾੜੀਆ ਨੇ ?    ਏਦਾਂ ਦਾ ਤਾਂ ਲੱਗਦਾ ਨਹੀਂ ਵੈਸੇ  ।"   ਚੰਨ ਨੇ ਗੱਲ ਜਾਨਣ ਦੀ ਕੋਸ਼ਿਸ਼ ਕੀਤੀ ।
 

 "ਨਾਲ ਦੇ ਪਿੰਡੋ ਕੁੜੀ  ਵਿਆਹੀ ਹੋਈਆ  ਆਪਣੀ ਓ ਸਾਹਮਣੇ ਵਾਲੀ ਬੀਹੀ 'ਚ' ,  ਓਸੇ ਦੀ  ਭੈਣ ਸੀ , ਉਹਦੇ ਨਾਲ ਚੱਕਰ ਚਲਾਈ ਬੈਠਾ ਸੀ । ਕੁੜੀ ਨੇ ਜਦੋਂ ਵਿਆਹ ਦੀ ਗੱਲ ਕੀਤੀ , ਤਾਂ ਇਹਨੇ ਵਿਆਹ ਤੋਂ ਮਨਾ ਕਰ ਦਿੱਤਾ । ਫੇਰ ਪਤਾ ਨਹੀਂ ਕੁੜੀ ਦਾ ਕੀ ਹੋਇਆ ?  ਕਿੱਧਰ ਗਈ ? " 

   " ਹੁਣ ਏਹੋ ਜਿਹੇ ਨੂੰ ਕੌਣ ਆਪਣੀ ਧੀ ਦਾ ਰਿਸ਼ਤਾ ਕਰੂ ? "
ਪਰ ਤੂੰ ਕੀ ਲੈਣਾ ਏਹਨਾਂ ਗੱਲਾਂ ਤੋਂ , ਨਸੀਬੋ ਨੇ ਮੱਥੇ ਤਿਉੜਿਆਂ ਪਾਉਂਦੇ ਕਿਹਾ ।
 
" ਮੈਂ ਤਾਂ ਏਸ ਕਰਕੇ ਪੁੱਛਿਆ ਸੀ ਕਿ ਉਹਦਾ ਵੀ ਤਾਂ ਦਿਲ ਕਰਦਾ ਹੋਊ ਵਿਆਹ ਨੂੰ , ਤੇ ਫੇਰ ਏਦਾਂ ਤਾਂ ਕੱਲ੍ਹੇ ਜਿੰਦਗੀ ਕੱਟਣੀ ਵੀ ਸੌਖੀ ਨਹੀਂ ਹੁੰਦੀ "     ਸ਼ਾਇਦ ਚੰਨ ਨੂੰ ਔਰਤਾਂ ਦੀਆਂ ਗੱਲਾਂ ਬਹੁਤ ਬੁਰੀਆਂ ਲੱਗੀਆਂ ਸਨ ।   
 
 " ਤੈਂ ੳਹੁਦੀ ਔਖ  - ਸੌਖ ਤੋਂ ਕੀ ਲੈਣਾ , ਤੂੰ ਚੁੱਪ ਕਰਕੇ ਸੌਂ ਜਾ ਕੱਲ੍ਹ ਵਿਆਹ 'ਚ' ਬਹੁਤ ਕੰਮ ਨੇ  "  ਨਸੀਬੋ ਨੇ ਝਿੜਕਣ ਦੇ ਲਹਿਜੇ ਵਿੱਚ ਕਿਹਾ ।
  ਚੰਨ ਕਿੰਨਾ ਹੀ ਚਿਰ  ਆਸਮਾਨ ਵੱਲ ਵੇਖ ਕੁਝ ਸੋਚਦੀ ਰਹੀ । ਫਿਰ ਕਿਸ ਵੇਲੇ ਉਸਦੀ ਅੱਖ ਲੱਗੀ , ਉਸਨੂੰ ਆਪ ਵੀ ਪਤਾ ਨਹੀਂ ਚੱਲਿਆ । 
 
     ਮੂੰਹਨੇਰੇ ਹੀ ਭਾਂਡਿਆਂ ਦੇ ਖੜਾਕ ਨਾਲ ਚੰਨ ਦੀ ਅੱਖ ਖੁੱਲ੍ਹ ਗਈ ਸੀ । ਔਰਤਾਂ ਨੇ ਤਿਆਰੀਆਂ ਸ਼ੁੁਰੂ ਕਰ ਦਿੱਤੀਆਂ ਸੀ ।  
       ਫਿਰ ਸਾਰਾ ਦਿਨ ਵਿਆਹ ਵਿੱਚ ਹੀ ਬੀਤ ਗਿਆ ।   
  ਵਿਆਹ ਦੇ ਕੰਮਧੰਦੇ ਨੀਬੇੜਦੇ - ਨੀਬੇੜਦੇ ਹੀ  ਚਰਣੋਂ ਦੀ ਕੁੜੀ ਸਮਨੀ  ਤੇ ਚੰਨ ਦੀ ਚੰਗੀ ਜਾਣ- ਪਹਚਾਨ ਹੋ ਗਈ ਸੀ ।
 
6 .
 
    
            
        ਵਿਆਹ ਨਿਬਟ ਗਿਆ ਸੀ ਤੇ ਇੱਕ - ਦੋ ਦਿਨਾਂ 'ਚ'  ਸਭ ਰਿਸ਼ਤੇਦਾਰ ਆਪੋੋ ਅਪਣੇ ਘਰਾਂ ਨੂੰ ਚੱਲੇ ਗਏ ਸਨ ।
 
 
 
 
 
 
 
 
 
 
 
...…………………………………………... ਜਾਰੀ ਹੈ |
 

  

 
 
...…………………………………………….......... Written by Harwinder Kaur
   
Share this post
Repost0
To be informed of the latest articles, subscribe:
Comment on this post